ਬੀਬੀਐਨ ਨੈਟਵਰਕ ਪੰਜਾਬ, ਗੁਰਦਾਸਪੁਰ ਬਿਊਰੋ, 12 ਜੁਲਾਈ
ਬਟਾਲਾ ਦੇ ਪੁਲਿਸ ਵਿਭਾਗ ਦੇ ਕਾਂਸਟੇਬਲ ਰਹੇ ਸਾਹਿਲ ਕੁਮਾਰ ਦੀ ਮੌਤ ਹੋ ਗਈ ਹੈ। ਮ੍ਰਿਤਕ ਸਾਹਿਲ ਦੇ ਮਾਮੇ ਜਸਵਿੰਦਰ ਨੇ ਦੱਸਿਆਂ ਹੈ ਕਿ ਸਾਹਿਲ ਦਾ ਪਿਤਾ ਰਾਜ ਕੁਮਾਰ ਵੀ ਪੁਲਿਸ ਮੁਲਾਜ਼ਮ ਸੀ ਤੇ ਉਸ ਦੀ ਮੌਤ ਤੋਂ ਬਾਅਦ ਹੀ ਸਾਹਿਲ ਨੂੰ ਪੁਲਿਸ ਵਿੱਚ ਨੌਕਰੀ ਮਿਲੀ ਸੀ। ਪਰ ਨਸ਼ੇ ਦੇ ਕਾਰਨ ਸਾਹਿਲ ਨੂੰ ਵਿਭਾਗ ਨੇ ਨੌਕਰੀ ਤੋਂ ਕੱਢ ਦਿੱਤਾ ਸੀ। ਦੱਸ ਦੇਈਏ ਕਿ ਸਾਹਿਲ ਕਾਫੀ ਸਮੇਂ ਤੋਂ ਨਸ਼ਾ ਕਰ ਰਿਹਾ ਸੀ। ਜਿਸ ਨੂੰ ਸਾਰੇ ਰਿਸ਼ਤੇਦਾਰਾਂ ਨੇ ਸਮਝਾਇਆ ਸੀ ਪਰ ਉਹ ਨਹੀਂ ਮੰਨਿਆ। ਜਾਣਕਾਰੀ ਮੁਤਾਬਿਕ ਸਾਹਿਤ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਤੋਂ ਪਹਿਲਾਂ ਵੀ ਨਸ਼ੇ ਕਾਰਨ ਦੋ ਮੌਤਾਂ ਹੋ ਚੁੱਕੀਆਂ ਹਨ। ਪੁਲਿਸ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਨਸ਼ੇ ਨੌਜਵਾਨਾਂ ਨੂੰ ਬਰਬਾਦ ਕਰ ਰਹੇ ਹਨ ਅਤੇ ਪੂਰੇ ਗਾਂਧੀ ਕੈਂਪ ਵਿੱਚ ਨਸ਼ੇ ਵਿਕ ਰਹੇ ਹਨ। ਪੁਲਿਸ ਨੇ ਕਈ ਵਾਰ ਇਲਾਕੇ 'ਚ ਛਾਪੇਮਾਰੀ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ ਹੈ।