ADVERTISEMENT
ਬੀਬੀਐਨ ਨੈਟਵਰਕ ਪੰਜਾਬ, ਜਲੰਧਰ ਬਿਊਰੋ, 13 ਜੁਲਾਈ
ਲੰਮਾ ਪਿੰਡ ਚੌਕ ਨੇੜੇ ਇਕ ਹੋਟਲ 'ਚ ਦਿਉਰ ਨੇ ਆਪਣੀ ਭਰਜਾਈ ਨੂੰ ਕਿਸੇ ਗੈਰ ਮਰਦ ਨਾਲ ਫੜ ਕੇ ਹੰਗਾਮਾ ਖੜ੍ਹਾ ਕਰ ਦਿੱਤਾ। ਜਾਣਕਾਰੀ ਅਨੁਸਾਰ ਕਿ ਲੰਮਾ ਪਿੰਡ ਚੌਕ ਨੇੜੇ ਰਹਿਣ ਵਾਲਾ ਇਕ ਨੌਜਵਾਨ ਆਪਣੇ ਦੋਸਤ ਨਾਲ ਲੰਮਾ ਪਿੰਡ ਚੌਕ ਨੇੜੇ ਜਾ ਰਿਹਾ ਸੀ। ਇਸਦੇ ਦੌਰਾਨ ਹੀ ਉਸ ਨੇ ਆਪਣੀ ਭਰਜਾਈ ਨੂੰ ਕਿਸੇ ਹੋਰ ਵਿਅਕਤੀ ਨਾਲ ਹੋਟਲ 'ਚ ਜਾਂਦੇ ਦੇਖਿਆ ਤਾਂ ਉਕਤ ਨੌਜਵਾਨ ਆਪਣੇ ਸਾਥੀਆਂ ਸਮੇਤ ਉਸੇ ਹੋਟਲ 'ਚ ਪਹੁੰਚ ਗਿਆ ਸੀ। ਦੱਸ ਦੇਈਏ ਕਿ ਉਸ ਨੇ ਆਪਣੀ ਭਰਜਾਈ ਨੂੰ ਹੋਟਲ ਦੇ ਕਮਰੇ ਵਿੱਚ ਇੱਕ ਗੈਰ ਆਦਮੀ ਨਾਲ ਫੜ ਲਿਆ। ਉਕਤ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਕਤ ਵਿਅਕਤੀ 'ਤੇ ਹਮਲਾ ਕਰਕੇ ਉਸ ਦੀ ਕਾਫੀ ਕੁੱਟਮਾਰ ਵੀ ਕੀਤੀ ਅਤੇ ਪੁਲਿਸ ਨੂੰ ਬੁਲਾ ਲਿਆ। ਪੁਲਿਸ ਦੇਰ ਰਾਤ ਦੋਵੇਂ ਧਿਰਾਂ ਨੂੰ ਥਾਣੇ ਲੈ ਗਈ। ਪੁਲਿਸ ਦੇਰ ਰਾਤ ਤੱਕ ਮਾਮਲੇ ਦੀ ਜਾਂਚ ਕਰ ਰਹੀ ਸੀ।
ADVERTISEMENT
ADVERTISEMENT