ਬੀਬੀਐਨ ਨੈੱਟਵਰਕ ਪੰਜਾਬ ਹਰਿਆਣਾ ਬਿਊਰੋ, 13 ਜੁਲਾਈ
ਹਰਿਆਣਾ ਦੇ ਗੁੜਗਾਓਂ ਵਿੱਚ ਪੁਲਿਸ ਨੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਮੁਤਾਬਿਕ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਇਰੀਓ ਕੋਰੀਡੋਰ, ਸੈਕਟਰ 67 ਏ ਸਥਿਤ ਇਕ ਫਲੈਟ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਸੂਚਨਾ ਤੋਂ ਬਾਅਦ ਉਨ੍ਹਾਂ ਨੇ ਜਾਲ ਵਿਛਾ ਕੇ ਫਲੈਟ 'ਚੋਂ ਇਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਦੀ ਪਛਾਣ ਕਿਲੀਚੇਵਾ ਅਜ਼ੀਜ਼ਾ (46) ਵਜੋਂ ਹੋਈ ਹੈ, ਜੋ ਉਜ਼ਬੇਕਿਸਤਾਨ ਦੀ ਰਹਿਣ ਵਾਲੀ ਸੀ। ਦੱਸ ਦਈਏ ਕਿ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਪੁੱਛਗਿੱਛ ਕੀਤੀ ਅਤੇ ਜਿਸਦੇ ਦੌਰਾਨ ਅਜ਼ੀਜ਼ਾ ਨੇ ਖੁਲਾਸਾ ਕੀਤਾ ਗਿਆ ਹੈ ਕਿ ਉਹ ਇੱਕ ਉਜ਼ਬੇਕ ਨਾਗਰਿਕ ਹੈ ਅਤੇ 2015 ਵਿੱਚ ਟੂਰਿਸਟ ਵੀਜ਼ੇ 'ਤੇ ਭਾਰਤ ਆਈ ਸੀ। ਪਰ ਉਦੋਂ ਤੋਂ ਉਹ ਬਿਨਾਂ ਕਿਸੇ ਕਾਨੂੰਨੀ ਦਸਤਾਵੇਜ਼ ਦੇ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਰਹਿ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਿਲੀਚੇਵਾ ਅਜ਼ੀਜ਼ਾ ਨੂੰ ਹੇਠਲੀ ਅਦਾਲਤ ਨੇ 14 ਨਵੰਬਰ, 2022 ਨੂੰ ਭਗੌੜਾ ਕਰਾਰ ਦਿੱਤਾ ਸੀ।