ਬੀਬੀਐਨ ਨੈਟਵਰਕ ਪੰਜਾਬ ਹਰਿਆਣਾ ਬਿਊਰੋ, 13 ਜੁਲਾਈ
ਗੁਰੂਗ੍ਰਾਮ ਦੇ ਨੇੜੇ ਸ਼ਰਾਬ ਦੇ ਠੇਕੇ ’ਤੇ ਬੀਅਰ ਖਰੀਦਣ ਆਏ ਦੋ ਨੌਜਵਾਨਾਂ ਨੇ ਬਰੇਜ਼ਾ ਕਾਰ ਲੁੱਟ ਲਈ ਹੈ। ਜਾਣਕਾਰੀ ਦੇ ਅਨੁਸਾਰ ਸ੍ਰੀਨੂੰ ਕੁਮਾਰ ਨੇ ਦੱਸਿਆ ਹੈ ਕਿ ਉਹ ਦਿੱਲੀ ਦੇ ਕੈਲਾਸ਼ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ, ਰਾਤ ਦੇ ਅੱਠ ਵਜੇ ਡਿਊਟੀ ਖਤਮ ਕਰਕੇ ਉਹ ਘਰ ਪਰਤਦੇ ਸਮੇਂ ਨੇੜੇ ਸ਼ਰਾਬ ਦੇ ਠੇਕੇ 'ਤੇ ਬੀਅਰ ਲੈਣ ਲਈ ਰੁਕਿਆ ਤਾਂ ਉਸ ਨੇ ਆਪਣੀ ਬ੍ਰੇਜ਼ਾ ਕਾਰ ਠੇਕੇ ਦੇ ਬਾਹਰ ਖੜ੍ਹੀ ਕੀਤੀ ਸੀ ਅਤੇ ਨਾਲ ਹੀ ਜਦੋਂ ਉਹ ਠੇਕੇ ਤੋਂ ਬਾਹਰ ਆਇਆ ਤਾਂ ਦੋ ਨੌਜਵਾਨ ਨੇ ਉਸ ਦੀ ਜੇਬ 'ਚੋਂ ਪਿਸਤੌਲ ਵਰਗਾ ਹਥਿਆਰ ਕੱਢ ਕੇ ਉਸ ਨੂੰ ਧਮਕਾਇਆ ਗਿਆ। ਇਕ ਨੌਜਵਾਨ ਨੇ ਉਸ ਦੇ ਸਿਰ 'ਤੇ ਹੈਲਮੇਟ ਨਾਲ ਵੀ ਵਾਰ ਕੀਤਾ ਅਤੇ ਦੂਜੇ ਨੇ ਕਾਰ ਦੀਆਂ ਚਾਬੀਆਂ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਸ੍ਰੀਨੂੰ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਬਰੇਜ਼ਾ ਕਾਰ ਲੁੱਟ ਕੇ ਦਵਾਰਕਾ ਐਕਸਪ੍ਰੈਸ ਵੇਅ ਵੱਲ ਭੱਜ ਗਏ। ਪੀੜਤ ਨੇ ਦੱਸਿਆ ਕਿ ਕਾਰ ਵਿੱਚ ਇੱਕ ਲੈਪਟਾਪ ਅਤੇ ਕੰਪਨੀ ਦਾ ਜ਼ਰੂਰੀ ਦਸਤਾਵੇਜ਼ ਵੀ ਮੌਜੂਦ ਸਨ। ਪੁਲਿਸ ਨੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈਕ ਕੀਤੀ ਗਈ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।