ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 14 ਜੂਲਾਈ
ਬਰਨਾਲਾ ਜ਼ਿਲ੍ਹੇ ਦੇ ਵਿੱਚ ਅੱਜ ਪੰਜਾਬ ਦੇ ਵੱਖ ਵੱਖ ਥਾਵਾਂ ਉੱਪਰ ਆਈਲੈਟਸ ਸੈਂਟਰਾਂ, ਕੋਚਿੰਗ ਸੈਂਟਰਾਂ, ਇਮੀਗਰੇਸ਼ਨ ਸੈਂਟਰਾਂ ਅਤੇ ਵੀਜ਼ਾ ਦਫਤਰਾਂ ਦੇ ਉੱਪਰ ਛਾਪੇਮਾਰੀ ਕੀਤੀ ਜਾ ਰਹੀ ਹੈ। ਅਤੇ ਪੂਰੇ ਪੰਜਾਬ ਭਰ ਦੇ ਵਿੱਚ ਏਨਾਂ ਸੈਂਟਰ ਵਿਚ ਰੇਡ ਕੀਤੀ ਗਈ ਹੈ। ਇਸ ਕੜੀ ਤਹਿਤ ਬਰਨਾਲਾ ਵਿੱਚ ਵੀ ਬਰਨਾਲਾ ਪ੍ਰਸ਼ਾਸਨ ਦੇ ਵਲੋਂ ਡੀ ਸੀ ਬਰਨਾਲਾ ਦੇ ਹੁਕਮਾਂ ਤਹਿਤ ਏਡੀਸੀ ਸੁਖਪਾਲ ਸਿੰਘ ਅਤੇ ਐਸਡੀਐਮ ਦਫ਼ਤਰ ਦੀ ਟੀਮ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਆਈਲੈਟਸ ਇਮੀਗ੍ਰੇਸ਼ਨ ਅਤੇ ਵੀਜ਼ਾ ਸੈਂਟਰਾਂ ਵਿਚ ਰੇਡ ਕੀਤੀ ਗਈ। ਇਸ ਦੌਰਾਨ ਐਨਓਸੀ ਨਾ ਹੋਣ ਕਾਰਨ ਬਿਨਾਂ ਐੱਨਓਸੀ ਬਿਨ੍ਹਾਂ ਲਾਇਸੈਂਸ ਚੱਲ ਰਿਹੈ ਆਈਲੈਟਸ ਅਤੇ ਹੋਰ ਵੱਖ-ਵੱਖ ਸੈਂਟਰਾਂ ਨੂੰ ਸੀਲ ਕਰ ਦਿੱਤਾ ਗਿਆ। ਜਿਨ੍ਹਾਂ ਦੇ ਬਾਹਰ ਨੋਟਿਸ ਚੁੱਪ ਕਰਕੇ ਆਪਣੇ ਕਾਗਜ਼ ਪੇਸ਼ ਕਰਨ ਦੇ ਹੁਕਮ ਦਿੱਤੇ ਗਏ। ਬਰਨਾਲਾ ਦੇ 16 ਏਕੜ ਦੇ ਵਿੱਚ 11 ਵੱਖ-ਵੱਖ ਸੈਂਟਰ ਬੰਦ ਕੀਤੇ ਗਏ।
ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਇਹਨਾਂ ਸੈਂਟਰਾਂ ਨੂੰ ਕੀਤਾ ਗਿਆ ਬੰਦ।
ਬਰਨਾਲਾ ਦੇ ਵਿੱਚ ਏਡੀਸੀ ਸੁੱਖਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਵੱਲੋਂ ਏਵੀ ਕਨਸਲਟੈਂਟ, ਬਲੈਕ ਸਟੋਨ, ਟਚ ਸਟੋਨ, ਗਰੈਵਿਟੀ ਇਮੀਗਰੇਸ਼ਨ ਐਂਡ ਆਈਲੈਟਸ ਸੈਂਟਰ, ਕੈਨਮ ਆਈਲੈਟਸ ਐਂਡ ਇਮੀਗਰੇਸ਼ਨ ਸੈਂਟਰ, ਬਿਕਟਰੀ ਐਜੂਕੇਅਰ, ਸੁੱਖ ਆਈਲੈਟਸ ਐਂਡ ਇਮੀਗ੍ਰੇਸ਼ਨ ਸੈਂਟਰ, ਪ੍ਰਾਇਮ ਵੀਜ਼ਾ, ਵੀਜ਼ਨ ਵੇ, ਵਾਈਸ ਵੀਜ਼ਾ ਸਮੇਤ ਗਿਆਰਾਂ ਸੈਂਟਰਾਂ ਦੇ ਉਪਰ ਨੋਟਿਸ ਚਪਕਾ ਕੇ ਸੀਲ ਕੀਤਾ ਗਿਆ।