ADVERTISEMENT
ਬੀਬੀਐਨ ਨੈਟਵਰਕ ਪੰਜਾਬ, ਮੋਗਾ ਬਿਊਰੋ, 15 ਜੁਲਾਈ
ਮੋਗਾ ਚ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿਁਥੇ ਕਿ ਦੇਰ ਰਾਤ ਹਰਿਦੁਆਰ ਤੋਂ ਕਾਵੜ ਲੈ ਕੇ ਪਰਤ ਰਹੇ ਸ਼ਿਵ ਭਗਤਾਂ ਚ ਕੋਟਕਪੂਰਾ ਬਾਈਪਾਸ ਨੇੜੇ ਪੁਲਿਸ ਮੁਲਾਜ਼ਮਾਂ ਦੀ ਤੇਜ਼ ਰਫ਼ਤਾਰ ਗੱਡੀ ਨੇ ਚਾਰ ਕਾਂਵੜੀਆਂ ਨੂੰ ਟੱਕਰ ਮਾਰ ਦਿੱਤੀ ਹੈ। ਜਾਣਕਾਰੀ ਅਨੁਸਾਰ ਦੱਸਿਆਂ ਜਾਂਦਾ ਹੈ ਕਿ ਜਿਸਦੇ ਕਾਰਨ ਕਾਂਵੜੀਆਂ ਜ਼ਖਮੀ ਹੋ ਗਿਆ ਹੈ। ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਦੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ। ਪੁਲਿਸ ਦੇ ਉੱਚ ਅਧਿਕਾਰੀ ਸਿਵਲ ਹਸਪਤਾਲ ਪੁੱਜੇ ਅਤੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਘਟਨਾ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ADVERTISEMENT
ADVERTISEMENT