ਬੀਬੀਐਨ ਨੈਟਵਰਕ ਪੰਜਾਬ, ਜਲੰਧਰ ਬਿਊਰੋ, 17 ਜੁਲਾਈ
ਪੰਜਾਬ ਵਿੱਚ ਘੱਗਰ ਨੂੰ ਛੱਡ ਕੇ ਹੁਣ ਪੰਜਾਬ-ਹਰਿਆਣਾ ਸਰਹੱਦ 'ਤੇ ਸਥਿਤ ਘੱਗਰ ਨਦੀ ਦੇ ਚਾਂਦਪੁਰਾ ਬੰਨ੍ਹ 'ਚ ਸਵੇਰੇ ਦਰਾੜ ਹੋਰ ਵਧ ਗਈ ਹੈ। ਜਾਣਕਾਰੀ ਮੁਤਾਬਿਕ ਜੋ ਦਰਾਰ 100 ਫੁੱਟ ਸੀ, ਉਹ ਹੁਣ ਵਧ ਕੇ 250-300 ਫੁੱਟ ਤੋਂ ਵੱਧ ਹੋ ਗਈ ਹੈ। ਇਸਦੇ ਕਾਰਨ ਹੀ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਅਤੇ ਸਰਦੂਲਗੜ੍ਹ ਖੇਤਰਾਂ ਵਿੱਚ ਵੀ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ। ਹੜ੍ਹ ਦਾ ਪਾਣੀ ਜੋ ਕਿ ਮਾਨਸਾ ਦੇ ਪਿੰਡ ਕੁਲਰੀਆਂ ਦੇ ਖੇਤਾਂ ਵਿੱਚ ਹੀ ਪਹੁੰਚਿਆ ਸੀ, ਉਹ ਹੁਣ ਪਿੰਡ ਗੋਰਖਨਾਥ, ਚੱਕ ਅਲੀ ਸ਼ੇਰ ਅਤੇ ਬੀਰੇਵਾਲਾ ਡੋਗਰਾ ਵਿੱਚ ਵੀ ਪਹੁੰਚ ਗਿਆ ਹੈ। ਪਿੰਡ ਵਾਸੀਆਂ ਅਨੁਸਾਰ ਬੁਢਲਾਡਾ ਵਿੱਚ ਬੀਰੇਵਾਲਾ ਡੋਗਰਾ ਤੋਂ ਬਾਅਦ ਪਾਣੀ ਵਁਖ-ਵਁਖ ਪਿੰਡ ਵੱਲ ਵਧੇਗਾ, ਕਿਸੇ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਫੌਜ ਮਾਨਸਾ ਵੀ ਪਹੁੰਚ ਗਈ ਹੈ, ਅਤੇ ਫੌਜ ਕਿਸ਼ਤੀਆਂ ਤਿਆਰ ਕਰਨ ਵਿੱਚ ਲੱਗੀ ਹੋਈ ਹੈ। ਦੂਜੇ ਪਾਸੇ ਹੁਸ਼ਿਆਰਪੁਰ ਦੇ ਦਸੂਹਾ 'ਚ ਰਾਤ ਨੂੰ ਪਏ ਮੀਂਹ ਦੇ ਕਾਰਨ ਨਾਲੇ ਓਵਰਫਲੋ ਹੋ ਗਏ ਹਨ। ਇਸਦੇ ਕਾਰਨ ਇੱਕ ਦਰਜਨ ਤੋਂ ਵੱਧ ਪਿੰਡਾਂ ਵਿੱਚ ਪਾਣੀ ਭਰ ਗਿਆ। ਜਾਣਕਾਰੀ ਅਨੁਸਾਰ ਦਸਿਆ ਜਾਦਾ ਹੈ ਕਿ ਚੰਡੀਗੜ੍ਹ ਸੂਬੇ ਦੇ ਸਾਰੇ ਸਕੂਲ ਆਮ ਵਾਂਗ ਖੁੱਲ੍ਹਣਗੇ ਅਤੇ ਨਾਲ ਹੀ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹਾਂ ਦੇ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਸਨ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਸਕੂਲ ਜਾਂ ਇਲਾਕੇ ਵਿੱਚ ਹੜ੍ਹ ਆਇਆ ਹੈ ਜਾਂ ਸਕੂਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ ਤਾਂ ਉਨ੍ਹਾਂ ਸਕੂਲਾਂ ਵਿੱਚ ਹੀ ਛੁੱਟੀਆਂ ਦਾ ਐਲਾਨ ਕਰਨ ਬਾਰੇ ਆਪਣੇ ਪੱਧਰ ’ਤੇ ਫੈਸਲਾ ਕੀਤਾ ਜਾਵੇ।