ਬੀਬੀਐਨ ਨੈਟਵਰਕ ਪੰਜਾਬ, ਜਲੰਧਰ ਬਿਊਰੋ, 17 ਜੁਲਾਈ
ਫਿਲੌਰ ਦੇ ਪਿੰਡ ਛੋਟੀ ਪਾਲ ਨੌਂ ਦੇ ਪੰਚ ਨੇ ਇੱਕ ਨਾਬਾਲਗ ਮਜ਼ਦੂਰ ਨੂੰ ਅਗਾਊਂ ਲਏ ਪੈਸੇ ਵਾਪਸ ਨਾ ਕਰਨ 'ਤੇ ਦਰੱਖਤ ਤੋਂ ਉਲਟਾ ਲਟਕਾ ਦਿੱਤਾ। ਘਟਨਾ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆਂ ਗਿਆ ਕਿ ਮਿਥਿਲੇਸ਼ ਮਨਵੀਰ ਦੇ ਕੋਲ ਖੇਤਾਂ 'ਚ ਕੰਮ ਕਰਦਾ ਸੀ। ਮਿਥਿਲੇਸ਼ ਨੇ ਆਪਣੇ ਰਿਸ਼ਤੇਦਾਰਾਂ ਨੂੰ ਭੇਜਣ ਲਈ ਮਨਵੀਰ ਤੋਂ 35,000 ਰੁਪਏ ਐਡਵਾਂਸ ਚ ਲੈ ਲਏ ਸਨ। ਦੱਸ ਦੇਈਏ ਕਿ ਉਹ 35,000 ਰੁਪਏ ਲੈ ਕੇ ਆਪਣੇ ਰਿਸ਼ਤੇਦਾਰ ਕੋਲ ਗਿਆ ਅਤੇ ਮਨਵੀਰ ਨੂੰ ਲੱਗਾ ਕਿ ਉਹ ਭੱਜ ਗਿਆ ਹੈ। ਮਨਵੀਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਿਥਿਲੇਸ਼ ਦੀ ਭਾਲ ਵੀ ਕੀਤੀ ਤਾਂ ਸਾਰੇ ਦੋਸ਼ੀ ਮਿਥਿਲੇਸ਼ ਨੂੰ ਚੁੱਕ ਕੇ ਪਲਕਦੀਮ ਪਿੰਡ ਲੈ ਗਏ। ਮਨਵੀਰ ਨੇ ਪਹਿਲਾਂ ਮਿਥਿਲੇਸ਼ ਨੂੰ ਉਸ ਦੇ ਰਿਸ਼ਤੇਦਾਰ ਦੇ ਖੇਤਾਂ 'ਚ ਲਿਜਾ ਕੇ ਕੁੱਟਮਾਰ ਕੀਤੀ ਅਤੇ ਫਿਰ ਉਸ ਦੇ ਪੈਰਾਂ 'ਚ ਰੱਸੀ ਬੰਨ੍ਹ ਕੇ ਉਸ ਨੂੰ ਦਰੱਖਤ ਨਾਲ ਉਲਟਾ ਲਟਕਾ ਦਿੱਤਾ। ਨਾਰਾਜ਼ ਪੰਚ ਮਨਵੀਰ ਨੇ ਮਿਥਿਲੇਸ਼ ਦੀ ਫੋਟੋ ਵਟਸਐਪ ਗਰੁੱਪਾਂ 'ਤੇ ਵਾਇਰਲ ਕਰ ਦਿੱਤੀ ਹੈ। ਮਿਥਿਲੇਸ਼ ਦੇ ਰਿਸ਼ਤੇਦਾਰਾਂ ਤੋਂ 35 ਹਜ਼ਾਰ ਦੀ ਵੀ ਵਸੂਲੀ ਕਰਨ ਤੋਂ ਬਾਅਦ ਮਨਵੀਰ ਨੇ ਘਟਨਾ ਵਿੱਚ ਸ਼ਾਮਲ ਆਪਣੇ ਸਾਰੇ ਦੋਸਤਾਂ ਨੂੰ ਸ਼ਰਾਬ ਦੀ ਪਾਰਟੀ ਦਿੱਤੀ ਹੈ। ਇਸਦੇ ਦੌਰਾਨ ਹੀ ਮਿਥਿਲੇਸ਼ ਕਰੀਬ ਚਾਰ ਤੋਂ ਪੰਜ ਘੰਟੇ ਤੱਕ ਦਰੱਖਤ ਨਾਲ ਉਲਟਾ ਲਟਕਦਾ ਰਿਹਾ ਹੈ। ਉਸ ਦੇ ਕੰਨਾਂ, ਨੱਕ ਅਤੇ ਅੱਖਾਂ ਵਿੱਚੋਂ ਖੂਨ ਆ ਰਿਹਾ ਸੀ ਪਰ ਮੁਲਜ਼ਮਾਂ ਨੂੰ ਉਸ ’ਤੇ ਤਰਸ ਨਹੀਂ ਆਇਆ। ਥਾਣਾ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਮਿਥਿਲੇਸ਼ ਦੀ ਲਾਸ਼ ਦੇਰ ਰਾਤ ਮਿਲੀ ਸੀ। ਅਤੇ ਨਾਲ ਹੀ ਜਿਸ ਤੋਂ ਬਾਅਦ ਫਿਲੌਰ ਥਾਣਾ ਇੰਚਾਰਜ ਹਰਜਿੰਦਰ ਸਿੰਘ ਨੇ ਮਾਮਲਾ ਦਰਜ ਕਰਕੇ ਮਨਵੀਰ ਨੂੰ ਗ੍ਰਿਫਤਾਰ ਕਰ ਲਿਆ ਹੈ। ਵੀਡੀਓ 'ਚ ਮਨਵੀਰ ਦੇ ਨਾਲ ਮੌਜੂਦ ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।