ਬੀਬੀਐਨ ਨੈਟਵਰਕ ਪੰਜਾਬ, ਮਾਨਸਾ ਬਿਊਰੋ, 17 ਜੁਲਾਈ
ਪੰਜਾਬ-ਹਰਿਆਣਾ ਸਰਹੱਦ 'ਤੇ ਬਣੇ ਚਾਂਦਪੁਰਾ ਬੰਨ੍ਹ ਤੋਂ ਬਾਅਦ ਹੁਣ ਸਰਦੂਲਗੜ੍ਹ ਇਲਾਕੇ 'ਚ ਘੱਗਰ ਦਰਿਆ ਚ ਫਿਰ ਪਾੜ ਪੈ ਗਿਆ ਹੈ, ਪਰ ਲੋਕਾਂ ਨੇ ਲੰਘਦੀ ਸੜਕ ਦੇ ਕਿਨਾਰੇ ਬੰਨ੍ਹ ਲਗਾ ਕੇ ਪਾਣੀ ਨੂੰ ਆਬਾਦੀ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਸੀ। ਜਾਣਕਾਰੀ ਮੁਤਾਬਿਕ ਹੁਣ ਪਿੰਡ ਰੋਡਕੀ ਤੋਂ ਕੁਝ ਦੂਰੀ 'ਤੇ ਸਥਿਤ ਪਿੰਡ ਝੰਡਾ ਖੁਰਦ ਨੇੜੇ ਦਰਾੜ ਦਿਖਾਈ ਦਿੱਤੀ ਹੈ, ਇਹ ਦਰਾੜ ਇੰਨੀ ਲੰਬੀ ਹੈ ਕਿ ਖੇਤ ਅਤੇ ਦਰਿਆ ਬਰਾਬਰ ਹੋ ਗਏ ਹਨ। ਦੱਸ ਦਈਏ ਕਿ ਪਾਣੀ ਨੇ ਪਿੰਡ ਰੁੜਕੀ ਨੂੰ ਢੱਕਣਾ ਸ਼ੁਰੂ ਵੀ ਕਰ ਦਿੱਤਾ ਹੈ। ਜਿਸਦੇ ਕਾਰਨ ਹੀ ਪਿੰਡ ਦੇ ਲੋਕ ਟਰੈਕਟਰ ਟਰਾਲੀਆਂ ਵਿੱਚ ਸਾਮਾਨ ਭਰ ਕੇ ਸੁਰੱਖਿਅਤ ਥਾਵਾਂ ਵੱਲ ਜਾਣ ਲੱਗੇ ਹਨ। ਜਿਸਦੇ ਕਾਰਨ ਹੀ ਪ੍ਰਸ਼ਾਸਨ ਵੱਲੋਂ ਸੜਕ ’ਤੇ ਆਵਾਜਾਈ ਵੀ ਰੋਕ ਦਿੱਤੀ ਗਈ ਹੈ। ਪਿੰਡ ਵਾਸੀ ਸੜਕ ਦੇ ਕਿਨਾਰੇ ਬੰਨ੍ਹ ਬਣਾ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਹਰਿਆਣਾ ਦੇ ਮਾਨਸਾ ਜ਼ਿਲ੍ਹੇ ਦੀ ਹੱਦ 'ਤੇ ਸਥਿਤ ਘੱਗਰ ਦੇ ਚਾਂਦਪੁਰਾ ਬੰਨ੍ਹ 'ਚ ਵੀ ਦਰਾਰ ਪੈ ਗਈ ਹੈ। ਪ੍ਰਸ਼ਾਸਨ ਵੱਲੋਂ ਦੋ ਕਿਸ਼ਤੀਆਂ ਉਥੇ ਭੇਜੀਆਂ ਗਈਆਂ ਹਨ। ਇਸ ਦੇ ਨਾਲ ਹੀ ਪਿੰਡ ਛੋਟੀ ਰਿਉਂਦ ਦੇ ਖੇਤਰ ਵਿੱਚ ਵੀ ਆਉਣਾ ਸ਼ੁਰੂ ਹੋ ਗਿਆ ਹੈ।