ਬੀਬੀਐਨ ਨੈਟਵਰਕ ਪੰਜਾਬ, ਹਿਮਾਚਲ ਬਿਊਰੋ, 17 ਜੁਲਾਈ
ਹਿਮਾਚਲ ਪ੍ਰਦੇਸ ਦੇ ਕੁੱਲੂ ਵਿੱਚ ਕੁਦਰਤੀ ਆਫ਼ਤ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ ਹੈ ਅਤੇ ਇਕ ਤੋਂ ਬਾਅਦ ਇਕ ਇਲਾਕੇ 'ਚ ਬੱਦਲ ਫਟਣ ਦੀਆਂ ਖਬਰਾਂ ਆ ਰਹੀਆਂ ਹਨ। ਹੁਣ ਕੁੱਲੂ ਦੇ ਕੈਸ ਪਿੰਡ ਦੇ ਕੋਟਾ ਨਾਲੇ 'ਚ ਬੱਦਲ ਫਟ ਗਿਆ ਹੈ। ਜਿਁਥੇ ਕਿ ਬੱਦਲ ਫਟਣ ਦੇ ਕਾਰਨ ਹੜ੍ਹ ਆ ਗਿਆ ਹੈ ਅਤੇ ਨਾਲੇ ਦੇ ਨੇੜੇ ਰਹਿੰਦੇ ਘਰ ਅਤੇ ਦੁਕਾਨਾਂ ਵਹਿ ਗਈਆਂ ਹਨ ਅਤੇ ਨਾਲ ਹੀ ਚਾਰ ਵਿਅਕਤੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਲਾਸ਼ ਦੀ ਪਛਾਣ ਬਾਦਲ ਸ਼ਰਮਾ ਪਿੰਡ ਚਾਂਸਰੀ ਡਾਕਖਾਨਾ ਬਾਰੀ ਪਧਰ ਤਹਿਸੀਲ ਤੇ ਜ਼ਿਲ੍ਹਾ ਕੁੱਲੂ ਵਜੋਂ ਹੋਈ ਹੈ ਜਦਕਿ ਬਾਕੀ ਦੋ ਵਿਅਕਤੀ ਦੀ ਪਿੰਡ ਬੜੋਗੀ ਡਾਕਖਾਨਾ ਨਿਆਲੀ ਵਜੋਂ ਹੋਈ ਹੈ। ਤਹਿਸੀਲ ਅਤੇ ਜ਼ਿਲ੍ਹਾ ਕੁੱਲੂ ਅਤੇ ਸੁਰੇਸ਼ ਸ਼ਰਮਾ ਜ਼ਿਲ੍ਹਾ ਕੁੱਲੂ ਜ਼ਖ਼ਮੀ ਹੋ ਗਏ ਹਨ। ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਖੇਤਰੀ ਹਸਪਤਾਲ ਕੁੱਲੂ ਭੇਜਿਆ ਗਿਆ ਹੈ ਜਿੱਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਵਿੱਚ ਛੇ ਵਾਹਨ ਅਤੇ ਤਿੰਨ ਦੋਪਹੀਆ ਵਾਹਨ ਵਹਿ ਗਏ।