ਬੀਬੀਐਨ ਨੈਟਵਰਕ ਪੰਜਾਬ, ਦਿੱਲੀ ਬਿਊਰੋ, 17 ਜੁਲਾਈ
ਵੰਦੇ ਭਾਰਤ ਭੋਪਾਲ ਤੋਂ ਦਿੱਲੀ ਜਾ ਰਹੀ ਟਰੇਨ ਦੇ ਇੱਕ ਡੱਬੇ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਟ੍ਰੇਨ ਚ ਸਫਰ ਕਰ ਰਹੇ ਮੁਸਾਫਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਿਕ ਕੇਥੋਰਾ ਸਟੇਸ਼ਨ 'ਤੇ ਵੰਦੇ ਭਾਰਤ ਐਕਸਪ੍ਰੈਸ ਦੇ ਇੱਕ ਕੋਚ ਦੇ ਬੈਟਰੀ ਬਾਕਸ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਅੱਗ ਸਿਰਫ ਬੈਟਰੀ ਬਾਕਸ ਤੱਕ ਸੀਮਿਤ ਸੀ ਅਤੇ ਅੱਗ ਬੁਝਾਉਣ ਤੋਂ ਬਾਅਦ ਇਲੈਕਟ੍ਰਿਕ ਆਈਸੋਲੇਸ਼ਨ ਵੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਟਰੇਨ ਸ਼ੁਰੂ ਹੋ ਜਾਵੇਗੀ, ਅੱਗ ਨੂੰ ਦੇਖ ਕੇ ਟਰੇਨ ਨੂੰ ਰੋਕ ਦਿੱਤਾ ਗਿਆ। ਅੱਗ ਲੱਗਣ ਦੀ ਖਬਰ ਨਾਲ ਟਰੇਨ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲਗਭਗ ਸਾਰੇ ਯਾਤਰੀ ਆਪਣੇ ਸਾਮਾਨ ਸਮੇਤ ਟਰੇਨ 'ਚੋਂ ਬਾਹਰ ਆ ਗਏ ਹਨ ਅਤੇ ਦੱਸ ਦਈਏ ਕਿ ਟਰੇਨ 'ਚ 36 ਯਾਤਰੀ ਸਵਾਰ ਸਨ।