ਬੀਬੀਐਨ ਨੈਟਵਰਕ ਪੰਜਾਬ, ਪਟਿਆਲਾ ਬਿਊਰੋ, 17 ਜੁਲਾਈ
ਪਟਿਆਲਾ ਦੇ ਨੇੜਲੇ ਪਿੰਡ ਮਠਿਆੜਾਂ ਦੇ ਨੌਜਵਾਨ ਦੀ ਅਮਰੀਕਾ ਵਿਖੇ ਮਿਲਟਰੋਨ ਲੇਕ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਦਸਿਆ ਜਾਦਾ ਹੈ ਕਿ ਪਿੰਡ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਹਸ਼ਨਪ੍ਰੀਤ ਸਿੰਘ ਦਸੰਬਰ 2021 ਵਿੱਚ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿਖੇ ਹੋਟਲ ਮਨੇਜਮੈਂਟ ਦੀ ਪੜ੍ਹਾਈ ਕਰਨ ਗਿਆ ਸੀ। ਉਹ ਆਪਣੇ ਦੋਸਤਾਂ ਨਾਲ ਮਿਲਟਰੋਨ ਲੇਕ ਉਤੇ ਘੁੰਮਣ ਗਏ ਸਨ ਕਿ ਅਚਾਨਕ ਹਸਨਪ੍ਰੀਤ ਦਾ ਪੈਰ ਤਿਲਕ ਗਿਆ ਤੇ ਉਹ ਝੀਲ ਵਿੱਚ ਡੁੱਬ ਗਿਆ। ਉਥੋਂ ਦੇ ਪ੍ਰਸ਼ਸਾਨ ਤੇ ਗੋਤਾਖੋਰਾਂ ਨੇ ਰੈਸਕਿਉ ਕਰਕੇ ਉਸ ਨੂੰ ਬਾਹਰ ਕੱਢ ਲਿਆ ਤੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਲਈ ਉਸ ਨੂੰ ਹੈਲੀਕਪਟਰ ਰਾਹੀ ਹਸਪਤਾਲ ਪਹੁੰਚਾਇਆ ਗਿਆ ਹੈ। ਇੱਕ ਵਾਰ ਡਾਕਟਰਾਂ ਨੇ ਉਸ ਨੂੰ ਬਚਾ ਲਿਆ ਤੇ ਉਸ ਦੇ ਸਾਹ ਚਲਦੇ ਹੋ ਗਏ ਪਰ ਕੁਝ ਹੀ ਦੇਰ ਬਾਅਦ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੱਸ ਦੇਈਏ ਕਿ ਹਸਨਪ੍ਰੀਤ ਸਿੰਘ ਦੀ ਮੌਤ ਦੀ ਖਬਰ ਘਰ ਪੁੱਜੀ ਤਾਂ ਚਾਰੇ ਪਾਸੇ ਚੀਕ-ਚਿਹਾੜਾ ਪੈ ਗਿਆ। ਕਿਉਂਕਿ ਹਸ਼ਨਪ੍ਰੀਤ ਸਿੱਘ ਦੇ ਪਿਤਾ ਕਸ਼ਮੀਰ ਸਿੰਘ ਦੀ ਡੇਢ ਮਹੀਨਾ ਪਹਿਲਾ ਗੰਡਾਖੇੜੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ ਤੇ ਅੱਜ ਜਵਾਨ ਪੁੱਤਰ ਦੀ ਵੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ।