ਬੀਬੀਐਨ ਨੈਟਵਰਕ ਪੰਜਾਬ, ਕਪੂਰਥਲਾ ਬਿਊਰੋ, 17 ਜੁਲਾਈ
ਜ਼ਿਲ੍ਹਾ ਜੰਲਧਰ ਦੇ ਫਗਵਾੜਾ ਨਾਲ ਲਗਦੇ ਪਿੰਡ ਖੰਗੂੜਾ ਇਕ ਨੌਜਵਾਨ ਨੇ ਪਿੰਡ 'ਚ ਬਣੇ ਸ਼ਮਸ਼ਾਨਘਾਟ 'ਚ ਦਰੱਖ਼ਤ ਨਾਲ ਇਕ ਨੌਜਵਾਨ ਦੀ ਲਾਸ਼ ਲਟਕਦੀ ਦੇਖੀ। ਜਾਣਕਾਰੀ ਮੁਤਾਬਿਕ ਦਸਿਆ ਜਾਦਾ ਹੈ ਕਿ ਇਕ ਨੌਜਵਾਨ ਸਵੇਰੇ ਕਰੀਬ 6 ਕੁ ਵਜੇ ਸ਼ਮਸ਼ਾਨ ਘਾਟ ਵੱਲ ਗਿਆ ਤਾਂ ਉਸ ਨੇ ਦੇਖਿਆ ਕਿ ਉੱਥੇ ਦਰੱਖ਼ਤ ਨਾਲ ਨੌਜਵਾਨ ਦੀ ਲਾਸ਼ ਲਟਕ ਰਹੀ ਸੀ, ਦੱਸ ਦੇਈਏ ਕਿ ਜਿਸ ਦੀ ਸੂਚਨਾ ਉਸਨੇ ਤੁਰੰਤ ਪਿੰਡ ਵਾਸੀਆਂ ਨੂੰ ਦਿੱਤੀ ਗਈ, ਪਿੰਡ ਵਾਸੀ ਤੁਰੰਤ ਸ਼ਮਸ਼ਾਨ ਘਾਟ ਪੁੱਜੇ। ਦਸਿਆ ਜਾਦਾ ਹੈ ਕਿ ਮ੍ਰਿਤਕ ਨੌਜਵਾਨ ਉਨ੍ਹਾਂ ਦੇ ਪਿੰਡ ਦਾ ਨਹੀਂ ਹੈ। ਮੌਕੇ 'ਤੇ ਪੁੱਜੇ ਥਾਣਾ ਸਦਰ ਦੇ ਏਐੱਸਆਈ ਜਸਵਿੰਦਰ ਪਾਲ ਨੇ ਦਸਿਆ ਹੈ ਕਿ ਮ੍ਰਿਤਕ ਦੀ ਖੱਬੀ ਬਾਂਹ 'ਤੇ ਕਬੱਡੀ ਲਿਖਿਆ ਹੋਇਆ ਹੈ ਅਤੇ ਪੁਲਿਸ ਵਲੋਂ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ADVERTISEMENT
ADVERTISEMENT
ADVERTISEMENT