ਬੀਬੀਐਨ ਨੈਟਵਰਕ ਪੰਜਾਬ, ਮੋਗਾ ਬਿਊਰੋ, 17 ਜੁਲਾਈ
ਧਰਮਕੋਟ ਚ ਦਿਨ-ਦਿਹਾੜੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਜਿਁਥੇ ਕਿ ਨਵਾਂ ਬੱਸ ਅੱਡਾ ਰਜਿੰਦਰਾ ਰੋਡ 'ਤੇ ਸਬਜ਼ੀ ਮੰਡੀ ਦੇ ਵਿਕਰੇਤਾ ਸੰਜੀਵ ਕੁਮਾਰ ਤੋਂ 45 ਹਜ਼ਾਰ ਰੁਪਏ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਜੀਵ ਕੁਮਾਰ ਨੇ ਕਿਹਾ ਹੈ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਬਜ਼ੀ ਮੰਡੀ ਧਰਮਕੋਟ ਤੋਂ ਆਪਣੀ ਦੁਕਾਨ ਲਈ ਸਬਜ਼ੀ ਲੈਣ ਜਾ ਰਿਹਾ ਸੀ ਅਤੇ ਉਸ ਵਕਤ 4 ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਮੋਟਰਸਾਈਕਲ ਸਵਾਰ ਹੋ ਕੇ ਕੋਲ ਆਏ ਤੇ ਉਨ੍ਹਾਂ ਵੱਲੋਂ ਇਕ ਦਾਤ ਤੇ ਪਿਸਤੌਲ ਦੇ ਜ਼ੋਰ 'ਤੇ ਡਰਾ-ਧਮਕਾ ਕੇ ਉਸ ਕੋਲੋਂ 45 ਹਜ਼ਾਰ ਰੁਪਏ ਨਗਦ ਤੇ ਇੱਕ ਓਪੋ ਕੰਪਨੀ ਦਾ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ ਹਨ। ਥਾਣਾ ਧਰਮਕੋਟ ਦੇ ਮੁਲਾਜ਼ਮਾਂ ਵੱਲੋਂ ਅਣਪਛਾਤੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ADVERTISEMENT
ADVERTISEMENT
ADVERTISEMENT