ਬੀਬੀਐਨ ਨੈਟਵਰਕ ਪੰਜਾਬ ਜੰਮੂ-ਕਸਮੀਰ ਬਿਊਰੋ, 18 ਜੁਲਾਈ
ਐਸਆਈਏ ਦੱਖਣੀ ਕਸ਼ਮੀਰ ਵਿੱਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ। ਦੱਸ ਦਈਏ ਕਿ ਘੱਟ ਗਿਣਤੀ ਭਾਈਚਾਰੇ ਦੇ ਵਿਅਕਤੀ ਅਤੇ ਬੈਂਕ ਗਾਰਡ ਦੀ ਹੱਤਿਆ ਦੇ ਮਾਮਲੇ ਚ ਕੀਤੀ ਗਈ ਹੈ ਅਤੇ ਜਾਣਕਾਰੀ ਮੁਤਾਬਿਕ ਇਹ ਕਾਰਵਾਈ ਕੈਮੋਹ ਕੁਲਗਾਮ, ਹੇਫ ਸ਼ੋਪੀਆਂ ਅਤੇ ਅਨੰਤਨਾਗ ਵਿੱਚ ਕੀਤੀ ਜਾ ਰਹੀ ਹੈ। ਅਚਨ ਪਿੰਡ ਦੇ ਕਾਸ਼ੀ ਨਾਥ ਪੰਡਿਤ ਦੇ ਪੁੱਤਰ ਸੰਜੇ ਪੰਡਿਤ ਨੂੰ 26 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਅੱਤਵਾਦੀਆਂ ਨੇ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੰਦੇ ਹੋਏ ਗੋਲੀ ਮਾਰ ਦਿੱਤੀ ਗਈ ਸੀ। ਦੱਸ ਦਈਏ ਕਿ ਉਹ ਬੈਂਕ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ।
ADVERTISEMENT
ADVERTISEMENT
ADVERTISEMENT