ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ, 19 ਜੁਲਾਈ
ਸੜਕਾਂ 'ਤੇ ਲੋਕਾਂ ਨੂੰ ਤੰਗ ਕਰਨ ਵਾਲੇ ਅੰਮ੍ਰਿਤਸਰ ਦੇ ਦੋ ਆਵਾਰਾ ਕੁੱਤਿਆਂ ਦਾ ਭਵਿੱਖ ਰੌਸ਼ਨ ਹੋ ਗਿਆ। ਜਾਣਕਾਰੀ ਮੁਤਾਬਕ ਦੱਸਿਆ ਕਿ ਡਾ. ਨਵਨੀਤ ਕੈਨੇਡਾ ਵਿੱਚ ਰਹਿੰਦੀ ਹੈ, ਪਰ ਮੂਲ ਰੂਪ ਵਿੱਚ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। ਉਹ ਕੋਰੋਨਾ ਦੇ ਦੌਰਾਨ 2020 ਵਿੱਚ ਅੰਮ੍ਰਿਤਸਰ ਆਈ ਸੀ। ਇੱਥੇ ਉਸ ਨੂੰ ਸੜਕ ’ਤੇ ਦੋ ਆਵਾਰਾ ਕੁੱਤੇ ਬਹੁਤ ਬੁਰੀ ਹਾਲਤ ਵਿੱਚ ਮਿਲੇ ਸਨ। ਉਸ ਨੇ ਉਨ੍ਹਾਂ ਨੂੰ ਗੋਦ ਲਿਆ ਅਤੇ ਆਪਣੇ ਸਮਾਜ ਦੀ ਸੁਰੱਖਿਆ ਹੇਠ ਰੱਖਿਆ ਅਤੇ ਨਾਲ ਹੀ ਉਹਨਾਂ ਨੂੰ ਨਾਮ ਦਿਁਤਾ ਇਕ ਦਾ ਨਾਮ ਲਿਲੀ ਅਤੇ ਦੂਜੇ ਦਾ ਡੇਜ਼ੀ ਸੀ। ਕੈਨੇਡਾ 'ਚ ਰਹਿਣ ਵਾਲੀ ਬ੍ਰੈਂਡਾ ਨਾਂ ਦੀ ਔਰਤ ਡਾਕਟਰ ਨਵਨੀਤ ਦੀ ਦੋਸਤ ਹੈ। ਬ੍ਰੇਂਡਾ ਨੇ ਇਨ੍ਹਾਂ ਦੋਹਾਂ ਕੁੱਤਿਆਂ ਨੂੰ ਗੋਦ ਲੈਣ ਦੀ ਇੱਛਾ ਜ਼ਾਹਰ ਕੀਤੀ ਸੀ। ਇਹ ਕੰਮ ਬਹੁਤ ਔਖਾ ਸੀ, ਕਿਉਂਕਿ ਪਾਸਪੋਰਟ ਤੋਂ ਬਿਨਾਂ ਕੁੱਤਿਆਂ ਨੂੰ ਵਿਦੇਸ਼ ਨਹੀਂ ਭੇਜਿਆ ਜਾ ਸਕਦਾ ਸੀ। ਡਾਕਟਰ ਨਵਨੀਤ ਨੇ ਬਰੈਂਡਾ ਦੀ ਇੱਛਾ ਪੂਰੀ ਕਰਨ ਦਾ ਫੈਸਲਾ ਕੀਤਾ ਅਤੇ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕੀਤੀ ਅਤੇ ਇਨ੍ਹਾਂ ਕੁੱਤਿਆਂ ਦੇ ਪਾਸਪੋਰਟ ਲਈ ਅਰਜ਼ੀ ਵੀ ਦਿੱਤੀ ਹੈ। ਦੱਸ ਦਈਏ ਕਿ ਵਿਦੇਸ਼ ਮੰਤਰਾਲੇ ਦੇ ਹੁਕਮਾਂ ਅਨੁਸਾਰ ਦੋਵਾਂ ਦਾ ਪੂਰਾ ਟੀਕਾਕਰਨ ਕੀਤਾ ਗਿਆ ਅਤੇ ਇਸ ਦੀ ਸੂਚੀ ਭੇਜੀ ਗਈ ਅਤੇ ਫਿਰ ਦੋਵਾਂ ਦੇ ਪਾਸਪੋਰਟ ਜਾਰੀ ਕੀਤੇ ਗਏ। ਸੰਸਥਾ ਦੇ ਸੁਖਵਿੰਦਰ ਸਿੰਘ ਜੌਲੀ ਅਤੇ ਡਾ: ਨਵਨੀਤ ਨੇ ਲਿਲੀ ਅਤੇ ਡੇਜ਼ੀ ਨੂੰ ਦਿੱਲੀ ਏਅਰਪੋਰਟ 'ਤੇ ਟਰਾਲੀ 'ਤੇ ਬਿਠਾ ਕੇ ਜਹਾਜ਼ ਤੱਕ ਪਹੁੰਚਾਇਆ ਗਿਆ। ਜਿੱਥੇ ਜਹਾਜ਼ 'ਚ ਕੁੱਤਿਆਂ ਨੂੰ ਦੇਖ ਕੇ ਲੋਕ ਵੀ ਹੈਰਾਨ ਰਹਿ ਗਏ ਹਨ ਪਰ ਡਾਕਟਰ ਨਵਨੀਤ ਨੇ ਲਿਲੀ ਅਤੇ ਡੇਜ਼ੀ ਲਈ ਬਿਜ਼ਨੈੱਸ ਕਲਾਸ ਦੀਆਂ ਟਿਕਟਾਂ ਆਪਣੇ ਨਾਲ ਲੈ ਲਈਆਂ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉੱਥੇ ਮਿਲਣ ਤੋਂ ਬਾਅਦ ਦੋਵੇਂ ਕੈਨੇਡਾ ਲਈ ਰਵਾਨਾ ਹੋ ਗਏ।