ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 19 ਜੁਲਾਈ
ਪੰਜਾਬ ਦੇ ਲੁਧਿਆਣਾ 'ਚ ਸਬਜ਼ੀ ਵੇਚਣ ਦੀ ਆੜ 'ਚ ਬੰਦ ਘਰਾਂ ਦੀ ਰੇਕੀ ਕਰਦਾ ਸੀ ਅਤੇ ਬਾਅਦ 'ਚ ਮੌਕਾ ਮਿਲਣ 'ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਜਾਣਕਾਰੀ ਅਨੁਸਾਰ ਦਸਿਆ ਜਾਦਾ ਹੈ ਕਿ ਟਾਊਨ ਦੀ ਰਹਿਣ ਵਾਲੀ ਪੂਜਾ ਪਾਹਵਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਸਨੇ ਦੱਸਿਆ ਹੈ ਕਿ ਉਸਦਾ ਲੁਧਿਆਣਾ ਵਿੱਚ ਆਪਣਾ ਕਾਰੋਬਾਰ ਹੈ। ਉਹ ਪਤੀ ਵਿਨੋਦ ਪਾਹਵਾ ਨਾਲ ਦੁਬਈ ਗਈ ਹੋਈ ਸੀ, ਉਥੋਂ ਵਾਪਸ ਆ ਕੇ ਉਹ ਹਰਿਆਣਾ ਦੇ ਕੁਰੂਕਸ਼ੇਤਰ 'ਚ ਕਿਸੇ ਰਿਸ਼ਤੇਦਾਰ ਕੋਲ ਰੁਕੀ ਸੀ। ਕਿਸੇ ਨੇ ਮੇਨ ਗੇਟ ਦਾ ਤਾਲਾ ਤੋੜਿਆ ਹੋਇਆ ਸੀ। ਘਰ ਦੇ ਅੰਦਰ ਪਿਆ ਸਾਮਾਨ ਖਿੱਲਰਿਆ ਪਿਆ ਸੀ, ਅਲਮਾਰੀ 'ਚ ਰੱਖੇ 5 ਲੱਖ ਰੁਪਏ, 250 ਗ੍ਰਾਮ ਸੋਨੇ ਦੇ ਗਹਿਣੇ, ਚਾਂਦੀ ਦੇ ਡਿਨਰ ਸੈੱਟ, ਸਿੱਕੇ, ਰਸੋਈ ਅਤੇ ਬਾਥਰੂਮ 'ਚ ਪਿਆ ਸਾਰਾ ਸਾਮਾਨ ਚੋਰੀ ਹੋ ਗਿਆ ਹੈ। ਪੁੱਛਗਿੱਛ ਦੌਰਾਨ ਭੀਮ ਨੇ ਦੱਸਿਆ ਹੈ ਕਿ ਉਹ ਵੱਖ-ਵੱਖ ਇਲਾਕਿਆਂ 'ਚ ਰੇਹੜੀਆਂ 'ਤੇ ਸਬਜ਼ੀ ਵੇਚਦਾ ਹੈ। ਇਸ ਦੀ ਆੜ ਵਿੱਚ ਉਹ ਬੰਦ ਪਏ ਘਰਾਂ ਦੀ ਰੇਕੀ ਵੀ ਕਰਦਾ ਸੀ। ਉਸ ਦਾ ਸਾਥੀ ਮਨਦੀਪ ਮਜ਼ਦੂਰੀ ਦਾ ਕੰਮ ਕਰਦਾ ਹੈ। ਇਸੇ ਦੇ ਦੌਰਾਨ ਹੀ ਮੁਲਜ਼ਮ ਭੀਮ ਨੇ ਸਬਜ਼ੀ ਵੇਚਣ ਦੇ ਬਹਾਨੇ ਆਪਣੇ ਘਰ ਦੀ ਰੇਕੀ ਕੀਤੀ ਤਾਂ ਉਹ ਆਪਣੇ ਸਾਥੀ ਮਨਦੀਪ ਨਾਲ ਮੇਨ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਇਆ ਹੈ। ਜਿਸ ਤੋਂ ਬਾਅਦ ਦੋਵੇਂ ਅੰਦਰੋਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਪਰ ਇਸ ਦੌਰਾਨ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਫੁਟੇਜ ਦੀ ਮਦਦ ਨਾਲ ਪੁਲਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਇਨ੍ਹਾਂ ਕੋਲੋਂ ਚੋਰੀ ਦੇ 6 ਚਾਂਦੀ ਦੇ ਗਲਾਸ ਬਰਾਮਦ ਕੀਤੇ ਹਨ।