ADVERTISEMENT
ਬੀਬੀਐਨ ਨੈਟਵਰਕ ਪੰਜਾਬ, ਗੁਰਦਾਸਪੁਰ ਬਿਊਰੋ, 19 ਜੁਲਾਈ
ਦੋਰਾਂਗਲਾ ਦੇ ਪਿੰਡ ਬਾਊਪੁਰ ਅਫਗਾਨਾ ਦੇ ਖੇਤਾਂ 'ਚੋਂ 2 ਪੈਕਟ ਹੈਰੋਇਨ ਬਰਾਮਦ ਕਰਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਅਫਗਾਨਾ ਦੇ ਖੇਤਾਂ 'ਚੋਂ ਨਸ਼ੀਲੇ ਪਦਾਰਥਾਂ ਦੇ ਦੋ ਪੈਕਟ ਬਰਾਮਦ ਕੀਤੇ ਹਨ। ਤਫ਼ਤੀਸ਼ੀ ਅਫ਼ਸਰ ਐਸਆਈ ਸੁਲੱਖਣ ਰਾਮ ਨੇ ਮੌਕੇ 'ਤੇ ਪਹੁੰਚ ਕੇ ਹੈਰੋਇਨ ਦੇ ਦੋ ਪੈਕੇਟ, ਦੋ ਕਾਲੇ ਬੈਗ ਅਤੇ ਦੋ ਮਿਲੇ ਹਨ। ਥਾਣਾ ਇੰਚਾਰਜ ਦੋਰਾਂਗਲਾ ਦੀ ਹਾਜ਼ਰੀ ਵਿੱਚ ਜਦੋਂ ਦੋਵਾਂ ਪੈਕਟਾਂ ਦਾ ਵਜ਼ਨ ਕੀਤਾ ਗਿਆ ਤਾਂ ਇਨ੍ਹਾਂ ਦਾ ਵਜ਼ਨ 2 ਕਿਲੋ 116 ਗ੍ਰਾਮ ਪਾਇਆ ਗਿਆ ਹੈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ADVERTISEMENT
ADVERTISEMENT