13 ਲੱਖ 57 ਹਜ਼ਾਰ 500 ਨਸ਼ੀਲੇ ਕੈਪਸੂਲ ਬਰਾਮਦ, 13 ਹਜ਼ਾਰ 540 ਨਸ਼ੀਲੀ ਗੋਲੀਆਂ ਬਰਾਮਦ
ਪ੍ਰੈਸ ਨੋਟ:- ਸ੍ਰੀ ਸੰਦੀਪ ਕੁਮਾਰ ਮਲਿਕ IPS, SSP ਬਰਨਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਨਾਲਾ ਪੁਲਿਸ ਵੱਲੋਂ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ।ਇਸ ਮੁਹਿੰਮ ਤਹਿਤ ਸ੍ਰੀ ਰਮਨੀਸ਼ ਕੁਮਾਰ ਚੌਧਰੀ PPS ਕਪਤਾਨ ਪੁਲਿਸ (ਡੀ) ਬਰਨਾਲਾ, ਸ੍ਰੀ ਮਾਨਵਜੀਤ ਸਿੰਘ PPS ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਬਰਨਾਲਾ ਦੀ ਯੋਗ ਅਗਵਾਈ ਹੇਠ ਕਾਊਂਟਰ ਇੰਟੈਲੀਜੈਂਸ ਦੀ ਮੱਦਦ ਸਦਕਾ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼, ਬਰਨਾਲਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਥਾਣੇਦਾਰ ਕੁਲਦੀਪ ਸਿੰਘ, ਸੀ.ਆਈ.ਏ. ਸਟਾਫ਼ ਬਰਨਾਲਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 42 ਮਿਤੀ 16/7/2023 ਅ/ਧ 22,29/61/85 ND&PS ACT ਥਾਣਾ ਰੂੜੇਕੇ ਕਲਾਂ ਦੇ ਦੋਸ਼ੀ ਰਾਜ ਸਿੰਘ ਉਰਫ ਰਾਜੂ ਪੁੱਤਰ ਮੁਕੰਦ ਸਿੰਘ ਵਾਸੀ ਬੈਕ ਸਾਇਡ ਮਿਉਂਸਪਲ ਕਮੇਟੀ ਦਫ਼ਤਰ ਬਰਨਾਲਾ ਨੂੰ ਬਾਹਦ ਧੌਲਾ ਤੋਂ ਕਾਬੂ ਕੀਤਾ ਗਿਆ। ਦੋਸ਼ੀ ਰਾਜ ਸਿੰਘ ਉਰਫ਼ ਰਾਜੂ ਦੇ ਕਬਜ਼ੇ ਵਿੱਚੋਂ 850 ਨਸ਼ੀਲੀਆਂ ਗੋਲੀਆਂ ਮਾਰਕਾ TRAMWEL SR 100 (Tramadol Prolonged release Tablets IP) ਬ੍ਰਾਮਦ ਹੋਈਆਂ। ਦੌਰਾਨੇ ਤਫ਼ਤੀਸ਼ ਉਕਤ ਦੋਸ਼ੀ ਰਾਜ ਸਿੰਘ ਉਰਫ ਰਾਜੂ ਦੀ ਪੁੱਛ-ਗਿੱਛ ਦੇ ਅਧਾਰ ਪਰ ਮੁਕੱਦਮਾ ਹਜ਼ਾ ਵਿੱਚ ਨਿਮਨਲਿਖਤ ਵਿਅਕਤੀਆਂ ਨੂੰ ਧਾਰਾ 29/61/85 NDPS Act ਤਹਿਤ ਦੋਸ਼ੀ ਨਾਮਜ਼ਦ ਹੋਏ :-
- ਵਿੱਕੀ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬੈਕ ਸਾਇਡ ਬੱਸ ਸਟੈਂਡ, ਬਰਨਾਲਾ ।
- ਹਰਵਿੰਦਰ ਸਿੰਘ ਪੁੱਤਰ ਮੰਗਤ ਰਾਏ ਵਾਸੀ ਬੈਂਕ ਸਾਇਡ ਬੱਸ ਸਟੈਂਡ, ਬਰਨਾਲਾ।
- ਵਿਵੇਕ ਪੁੱਤਰ ਰਾਮ ਚੰਦ ਵਾਸੀ ਗੁਰੂ ਨਾਨਕਪੁਰਾ ਮੁਹੱਲਾ, ਬਠਿੰਡਾ।
- ਪਦਮ ਕੁਮਾਰ ਉਰਫ ਮੋਨੂੰ ਪੁੱਤਰ ਰਛਪਾਲ ਕੁਮਾਰ ਵਾਸੀ ਅਗਰਵਾਲ ਕਲੋਨੀ, ਮੌੜ ਮੰਡੀ, ਜ਼ਿਲ੍ਹਾ ਬਠਿੰਡਾ।
ਦੌਰਾਨੇ ਤਫਤੀਸ਼ ਮੁਕੱਦਮਾ ਹਜ਼ਾ ਵਿਚ ਉਕਤਾਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਨਿਮਨਲਿਖਤ ਅਨੁਸਾਰ ਬ੍ਰਾਮਦਗੀ ਕਰਵਾਈ ਗਈ:- ਕੁੱਲ ਗ੍ਰਿਫਤਾਰ ਦੋਸ਼ੀ:-05
ਕੁੱਲ ਬ੍ਰਾਮਦਗੀ:- ਨਸ਼ੀਲੇ ਕੈਪਸੂਲ
(ਕੁੱਲ 13,71,040 ਨਸ਼ੀਲੇ ਕੈਪਸੂਲ ਅਤੇ ਗੋਲੀਆਂ), 13,57,500 ਨਾਲ ਕੋਮਲ • ਗੋਲੀਆਂ, ਬਰੀਜਾ ਕਾਰ ਨੰਬਰੀ PB 80–1988 ਰੰਗ ਚਿੱਟਾ, ਕਾਰ ਨੰਬਰੀ PB 03 BL 6070 ਬੈਲੀਨੋ, ਇੱਕ ਛੋਟਾ ਹਾਥੀ
ਦੋਸ਼ੀ ਵਿੱਕੀ ਸਿੰਘ ਖ਼ਿਲਾਫ਼ ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ ਨਿਮਨ ਲਿਖਤ ਅਨੁਸਾਰ ਹੈ:- 1, ਮੁਕੱਦਮਾ ਨੰਬਰ 130 ਮਿਤੀ 01-08-2019 ਅ/ਧ 20/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਬਰਨਾਲਾ।
- ਮੁਕੱਦਮਾ ਨੰਬਰ 66 ਮਿਤੀ 04-08-2013 ਅਧ 15/61/85 ਐੱਨ.ਡੀ.ਪੀ.ਐੱਸ. ਐਕਟ ਥਾਣਾ ਪਾਤੜਾਂ ਜ਼ਿਲ੍ਹਾ ਪਟਿਆਲਾ
- ਮੁਕੱਦਮਾ ਨੰਬਰ 60 ਮਿਤੀ 01-02-2021 ਅ/ਧ 22/61/85 ਐੱਨ.ਡੀ.ਪੀ.ਐੱਸ. ਐਕਟ ਥਾਣਾ ਸਿਟੀ ਬਰਨਾਲਾ
- ਮੁਕੱਦਮਾ ਨੰਬਰ 464 ਮਿਤੀ 13-09-2021 ਅਧ 22.29/61/85 ਐਨ.ਡੀ.ਪੀ.ਐੱਸ. ਐਕਟ ਥਾਣਾ ਸਿਟੀ ਬਰਨਾਲਾ।
ਦੋਸ਼ੀ ਹਰਵਿੰਦਰ ਸਿੰਘ ਖਿਲਾਫ਼ ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ ਨਿਮਨ ਲਿਖਤ ਅਨੁਸਾਰ ਹੈ:- 1. ਮੁਕੱਦਮਾ ਨੰਬਰ 467 ਮਿਤੀ 15-09-2021 ਅ/ਧ 21,25,29/61/85 ਐੱਨ.ਡੀ.ਪੀ.ਐੱਸ. ਐਕਟ ਥਾਣਾ ਸਿਟੀ ਬਰਨਾਲਾ॥
- ਮੁਕੱਦਮਾ ਨੰਬਰ 97 ਮਿਤੀ 07-03-2022 ਅ/ਧ 20/61/85 ਐਨ.ਡੀ.ਪੀ.ਐੱਸ. ਐਕਟ ਥਾਣਾ ਸਿਟੀ ਬਰਨਾਲਾ।