ਬੀਬੀਐਨ ਨੈਟਵਰਕ ਪੰਜਾਬ, ਗੁਰਦਾਸਪੁਰ ਬਿਊਰੋ, 20 ਜੁਲਾਈ
ਫਰੀਦਕੋਟ ਦੇ ਪਿੰਡ ਨਾਨਕਸਰ ਵਿਖੇ ਟਰੈਕਟਰ-ਟਰਾਲੀ ਪਲਟਣ ਦੇ ਕਾਰਨ ਦਰਦਨਾਕ ਹਾਦਸਾ ਵਾਪਰਿਆ, ਜਿਸ ਦੇ ਚੱਲਦੇ ਦੋ ਦਰਜਨ ਦੇ ਕਰੀਬ ਨਰੇਗਾ ਮਜ਼ਦੂਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਿਕ ਨਰੇਗਾ ਦੇ ਸਾਥੀ ਨੇ ਦੱਸਿਆ ਹੈ ਕਿ ਪਿੰਡ ਨਾਨਕਸਰ ਨੇੜੇ ਕੰਮ ’ਤੇ ਜਾ ਰਹੇ ਨਰੇਗਾ ਮਜ਼ਦੂਰਾਂ ਨਾਲ ਭਰੀ ਟਰਾਲੀ ਅਚਾਨਕ ਇੱਕ ਟਰੈਕਟਰ ਦੇ ਟਾਇਰ ਵਿੱਚ ਫਸ ਗਈ, ਜਿਸਦੇ ਕਾਰਨ ਟਰੈਕਟਰ ਦਾ ਇੱਕ ਹਿੱਸਾ ਵੀ ਟੁੱਟ ਗਿਆ ਅਤੇ ਇਸ ਹਾਦਸੇ ਵਿੱਚ ਕਰੀਬ 20-25 ਨਰੇਗਾ ਮਜ਼ਦੂਰ ਜ਼ਖ਼ਮੀ ਹੋ ਗਏ ਹਨ। ਦੱਸ ਦੇਈਏ ਕਿ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਕੋਟਕਪੂਰਾ ਚ ਲਿਜਾਇਆ ਗਿਆ ਹੈ।
ADVERTISEMENT
ADVERTISEMENT
ADVERTISEMENT