ADVERTISEMENT
ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਫ਼ਤਹਿਗੜ੍ਹ ਸਾਹਿਬ ਬਿਊਰੋ, 20 ਜੁਲਾਈ
ਪਿੰਡ ਸਲਾਣਾ ਦੇ ਸ੍ਰੀ ਗੁਰੂਦੁਆਰਾ ਸਾਹਿਬ ਵਿੱਚ ਇਕ ਸ਼ਖ਼ਸ ਵੱਲੋਂ ਗੋਲੀਆਂ ਚਲਾ ਕੇ ਇਕ ਵਿਅਕਤੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਦੇ ਭੋਗ ਸਮਾਗਮ ਤੋਂ ਬਾਅਦ ਪਿੰਡ ਦੇ ਸ੍ਰੀ ਗੁਰੂਦੁਆਰਾ ਸਾਹਿਬ ਚ ਹੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ। ਜਿਸਦੇ ਕਾਰਨ ਇੱਕ ਹੋਰ ਵਿਆਕਤੀ ਜ਼ਖਮੀ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਹਿਚਾਣ ਸਾਬਕਾ ਸਰਪੰਚ ਸੱਜਣ ਸਿੰਘ ਦੇ ਸਕੇ ਭਰਾ ਕਰਨੈਲ ਸਿੰਘ ਵਜੋਂ ਹੋਈ ਹੈ। ਜੋਂ ਕਿ ਰਾਮਗੜ੍ਹ ਦਾ ਹੀ ਵਸਨੀਕ ਹੈ, ਦੱਸ ਦਈਏ ਕਿ ਹਮਲਾਵਰ ਵੀ ਪਿੰਡ ਰਾਮਗੜ੍ਹ ਦਾ ਕੁਲਦੀਪ ਸਿੰਘ ਨਾਮੀ ਵਿਆਕਤੀ ਦੱਸਿਆਂ ਜਾ ਰਿਹਾ ਹੈ।
ADVERTISEMENT
ADVERTISEMENT