ADVERTISEMENT
ਬੀਬੀਐਨ ਨੈਟਵਰਕ ਪੰਜਾਬ ਹਿਮਾਚਲ ਬਿਊਰੋ, 23 ਜੁਲਾਈ
ਕਿੰਨੌਰ 'ਚ ਕੁਦਰਤੀ ਆਫਤ ਦੇ ਕਾਰਨ ਕੰਬਾ ਚੌਰਾ ਵਿੱਚ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਚੱਲਦੀ ਗੱਡੀ ਵਿੱਚ ਸਵਾਰ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਦਸਿਆ ਜਾਦਾ ਹੈ ਕਿ ਕਾਰ 'ਚ ਚਾਰ ਲੋਕ ਸਵਾਰ ਸਨ, ਜਿਸ 'ਚ ਤਿੰਨ ਲੋਕ ਗੰਭੀਰ ਜ਼ਖ਼ਮੀਆਂ ਹੋ ਗਏ ਹਨ। ਮ੍ਰਿਤਕ ਭਾਵਨਗਰ ਵਿਕਾਸ ਬਲਾਕ 'ਚ ਲੇਖਾਕਾਰ ਦੇ ਅਹੁਦੇ 'ਤੇ ਸੀ ਅਤੇ ਸਵੇਰੇ ਡਿਊਟੀ ਲਈ ਘਰੋਂ ਨਿਕਲਿਆ ਸੀ। ਉਹ ਆਪਣੇ ਪਿੱਛੇ ਦੋ ਬੱਚੇ, ਪਤਨੀ ਅਤੇ ਬਜ਼ੁਰਗ ਮਾਤਾ-ਪਿਤਾ ਛੱਡ ਗਿਆ ਹੈ। ਇਸ ਘਟਨਾ ਦੇ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਅਗਲੇਰੀ ਕਾਰਵਾਈ ਲਈ ਮੌਕੇ 'ਤੇ ਰਵਾਨਾ ਹੋ ਗਈ ਹੈ।
ADVERTISEMENT
ADVERTISEMENT