ਬੀਬੀਐਨ ਨੈਟਵਰਕ ਪੰਜਾਬ, ਗੁਰਦਾਸਪੁਰ ਬਿਊਰੋ, 23 ਜੁਲਾਈ
ਜ਼ਿਲ੍ਹੇ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਕ ਵਾਰ ਫਿਰ ਚੋਰਾਂ ਨੇ ਵੱਖ-ਵੱਖ ਘਰਾਂ 'ਚੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਜਾਣਕਾਰੀ ਅਨੁਸਾਰ ਪੀੜਤ ਬਲਵਿੰਦਰ ਸਿੰਘ ਦੱਸਿਆ ਹੈ ਕਿ ਦੁਪਹਿਰ 1.30 ਵਜੇ ਉਹ ਆਪਣੀ ਪਤਨੀ ਨਾਲ ਘਰ ਨੂੰ ਤਾਲਾ ਲਗਾ ਕੇ ਨਿੱਜੀ ਕੰਮ ਲਈ ਬਟਾਲਾ ਗਿਆ ਸੀ। ਜਦੋਂ ਉਹ ਘਰ ਪਰਤਿਆ ਤਾਂ ਦੇਖਿਆ ਕਿ ਘਰ ਦੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ। ਇੱਕ ਅਲਮਾਰੀ ਦਾ ਤਾਲਾ ਟੁੱਟਿਆ ਹੋਇਆ ਸੀ। ਜਿਸ ਵਿੱਚ ਸੋਨੇ ਦਾ ਹਾਰ, ਇੱਕ ਮੱਥੇ ਦਾ ਟਿੱਕਾ, ਚਾਰ ਮੁੰਦਰੀਆਂ, ਦੋ ਜੋੜੇ ਕੰਨਾਂ ਦੀਆਂ ਵਾਲੀਆਂ, ਇੱਕ ਬਰੇਸਲੇਟ, ਦੋ ਚੇਨਾਂ ਅਤੇ ਦੋ ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਜਿਸ ਕਾਰਨ ਉਸ ਦਾ ਕਰੀਬ 2.80 ਲੱਖ ਦਾ ਨੁਕਸਾਨ ਹੋਇਆ ਹੈ।ਦੂਸਰਾ ਮਾਮਲਾ ਥਾਣਾ ਸਿਟੀ ਅਧੀਨ ਆਉਂਦੇ ਇਲਾਕੇ ਦਾ ਸਾਹਮਣੇ ਆਇਆ ਹੈ। ਜਿਥੋਂ ਚੋਰਾਂ ਨੇ ਆਸਟ੍ਰੇਲੀਅਨ ਡਾਲਰ, ਭਾਰਤੀ ਕਰੰਸੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਜਦੋਂ ਘਰ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਚੋਰੀ ਭੁਪਿੰਦਰ ਉਰਫ਼ ਰੋਮੀ ਨੇ ਆਪਣੇ ਦੋ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਕੀਤੀ ਹੈ।