ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 23 ਜੁਲਾਈ
ਪੰਜਾਬ ਮਲਟੀਪਰਪਜ ਇੰਸਟੀਚਿਉਟ ਆਫ ਨਰਸਿੰਗ ਕਾਲਜ ਸ਼ਹਿਣਾ ਦੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਨੇ ਸਾਉਣ ਮਹੀਨੇ ਨੂੰ ਮੁੱਖ ਰਖਦਿਆਂ ਮੇਲਾ ਤੀਆ ਦਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਸੰਸਥਾ ਦੇ ਚੇਅਰਮੈਨ ਡਾ ਪਵਨ ਕੁਮਾਰ ਧੀਰ ਅਤੇ ਪ੍ਰਿੰਸੀਪਲ ਮੈਡਮ ਉਰਮਿਲਾ ਧੀਰ ਨੇ ਵਿਸ਼ੇਸ਼ ਤੌਰ ' ਤੇ ਸ਼ਿਰਕਤ ਕੀਤੀ। ਉਨ੍ਹਾਂ ਮੇਲਾ ਤੀਆਂ ਦਾ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦਾ ਮਾਣ ਸਾਡੀਆਂ ਪੰਜਾਬਣ ਲੜਕੀਆਂ ਨੂੰ ਆਪਣੇ ਪੰਜਾਬੀ ਸਭਿਆਚਾਰਕ ਵਿਰਸੇ ਨਾਲ ਹਮੇਸ਼ਾ ਹੀ ਜੁੜ ਕੇ ਰਹਿਣਾ ਚਾਹੀਦਾ ਹੈ। ਇਸੇ ਲਈ ਹੀ ਸੰਸਥਾ ਵਲੋਂ ਅਜਿਹੇ ਪ੍ਰੋਗਰਾਮ ਕਰਵਾਉਣ ਦੇ ਯਤਨ ਕੀਤੇ ਜਾਂਦੇ ਹਨ, ਨਰਸਿੰਗ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਲੋਕ ਗੀਤ ਝਾਂਜਰ ਅਤੇ ਹੋਰ ਅਨੇਕਾਂ ਵਿਰਾਸਤੀ ਬੋਲੀਆਂ ਪਾ ਕੇ ਪ੍ਰੋਗਰਾਮ ਵਿਚ ਧੁੰਮਾਂ ਪਾਈਆਂ। ਇਸ ਮੌਕੇ ਨਰਸਿੰਗ ਇੰਸਟੀਚਿਊਟ ਸਹਿਣਾ ਦੀ ਡਾਇਰੈਕਟਰ ਮੈਡਮ ਸੋਨਿਕਾ ਦੁੱਗਲ, ਪ੍ਰਿੰਸੀਪਲ ਮੈਡਮ ਤੇਜਿੰਦਰਪਾਲ ਕੌਰ ਸਿੱਧੂ, ਵਾਈਸ ਪ੍ਰਿੰਸੀਪਲ ਕੀਰਤਪਾਲ ਕੌਰ ਤੋਂ ਇਲਾਵਾ ਸਮੁੱਚਾ ਸਟਾਫ ਹਾਜ਼ਰ ਸੀ।