ਬੀਬੀਐਨ ਨੈਟਵਰਕ ਪੰਜਾਬ ਹਰਿਆਣਾ ਬਿਊਰੋ, 24 ਜੁਲਾਈ
ਹਰਿਆਣਾ ਦੇ ਬਹਾਦਰਗੜ੍ਹ 'ਚ ਸਰਮਸਾਰ ਕਾਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਁਥੇ ਰਾਤ ਨੂੰ ਝਾੜੀਆਂ 'ਚੋਂ ਇਕ ਨਵਜੰਮੀ ਬੱਚੀ ਮਿਲੀ ਸੀ। ਸੂਚਨਾ ਮਿਲਣ 'ਤੇ ਪੁਲਿਸ ਦੀ ਏ.ਆਰ.ਵੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਬੱਚੀ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਨਵਜੰਮੀ ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹੈ। ਦੱਸ ਦਈਏ ਕਿ ਬੱਚੀ ਨੂੰ ਜਨਮ ਦੇਣ ਵਾਲੀ ਮਾਂ ਕੌਣ ਹੈ ਅਤੇ ਬੱਚੀ ਨੂੰ ਕਿਨ੍ਹਾਂ ਹਾਲਾਤਾਂ 'ਚ ਇੱਥੇ ਛੱਡ ਦਿੱਤਾ ਗਿਆ ਹੈ। ਇਸ ਦਾ ਪਤਾ ਨਹੀਂ ਚੱਲ ਸਕਿਆ ਹੈ। ਇਸ ਤੋਂ ਪਹਿਲਾਂ ਵੀ ਬਹਾਦਰਗੜ੍ਹ ਵਿੱਚ ਜ਼ਿੰਦਾ ਅਤੇ ਮ੍ਰਿਤਕ ਨਵਜੰਮੇ ਬੱਚੇ ਮਿਲਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ADVERTISEMENT
ADVERTISEMENT
ADVERTISEMENT