ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਮੁਕਤਸਰ ਸਾਹਿਬ ਬਿਊਰੋ, 24 ਜੁਲਾਈ
ਮਦਰੱਸਾ ਪੁਲ ਸੂਆ ਨੇੜੇ ਅੱਠ ਵਜੇ ਸੁੱਖਾ ਦੁੱਨੇਕੇ ਗੈਂਗ ਦੇ ਦੋ ਕਾਰਕੁਨਾਂ ਅਤੇ ਪੁਲਿਸ ਵਿਚਾਲੇ ਮੁੱਠਭੇੜ ਹੋਈ। ਦੱਸ ਦੇਈਏ ਕਿ ਫੜੇ ਗਏ ਗੈਂਗਸਟਰਾਂ ਦੀ ਪਛਾਣ ਅਜੈ ਗੁੰਬਰ ਅਤੇ ਸੰਦੀਪ ਉਰਫ ਸੰਨੀ ਭਿੰਡਰ ਵਜੋਂ ਹੋਈ ਹੈ ਅਤੇ ਗੈਂਗਸਟਰਾਂ ਕੋਲੋਂ ਦੋ ਪਿਸਤੌਲ, ਇੱਕ ਮੈਗਜ਼ੀਨ, ਛੇ ਕਾਰਤੂਸ, ਦੋ ਖਾਲੀ ਕਾਰਤੂਸ ਅਤੇ ਇੱਕ ਨੰਬਰੀ ਬਾਈਕ ਵੀ ਬਰਾਮਦ ਕੀਤੀ ਗਈ ਹੈ।ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਹੈ ਕਿ ਗੈਂਗਸਟਰ ਗੁੰਬਰ ’ਤੇ ਸੀਆਈਏ ਸਟਾਫ਼ ਦੇ ਇੰਚਾਰਜ ਅਤੇ ਪੁਲਿਸ ਟੀਮ ਨੇ ਸੂਚਨਾ ਮਿਲਣ ’ਤੇ ਪੁਲ ’ਤੇ ਨਾਕਾਬੰਦੀ ਕੀਤੀ ਸੀ। ਗੈਂਗਸਟਰ ਅਜੇ ਗੁੰਬਰ ਨੇ ਦੱਸਿਆ ਹੈ ਕਿ ਉਸ ਦੇ ਸਬੰਧ ਭਿੰਡਰ ਖੁਰਦ ਵਾਸੀ ਮਨੀ ਭਿੰਡਰ ਜੋ ਕਿ ਇਸ ਸਮੇਂ ਅਮਰੀਕਾ ਵਿੱਚ ਰਹਿ ਰਹੇ ਹਨ ਅਤੇ ਮੋਗਾ ਵਿੱਚ ਅੱਠ ਕੇਸਾਂ ਵਿੱਚ ਨਾਮਜ਼ਦ ਗੈਂਗਸਟਰ ਸੁੱਖਾ ਦੁੱਨੇਕੇ ਨਾਲ ਹਨ। ਉਸ ਨੇ ਇਹ ਵੀ ਦੱਸਿਆ ਕਿ ਗੈਂਗਸਟਰ ਸੁੱਖਾ ਦੁੱਨੇਕੇ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਗੈਂਗ ਦੀ ਆਪਸੀ ਦੁਸ਼ਮਣੀ ਦਾ ਬਦਲਾ ਲੈਣ ਲਈ ਸੁੱਖਾ ਦੁੱਨੇਕੇ ਦੇ ਨਾਂ 'ਤੇ ਕਤਲ ਅਤੇ ਜਬਰੀ ਵਸੂਲੀ ਕੀਤੀ।