ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 25 ਜੁਲਾਈ
ਬਰਨਾਲਾ ਦੇ ਪਟਵਾਰਖਾਨਾ ਦਫ਼ਤਰ ਅਤੇ ਫਰਦ ਕੇਂਦਰ ਦੇ ਵਿੱਚ ਡਿਊਟੀ ਸ਼ੁਰੂ ਹੁੰਦਿਆਂ ਹੀ ਪਟਵਾਰੀ ਨੇ ਰਿਸ਼ਵਤ ਲੈਣੀ ਸ਼ੁਰੂ ਕਰ ਦਿੱਤੀ। ਜਿਸਦੀ ਸ਼ਿਕਾਇਤ ਮਿਲਣ ਉਪਰ ਵਿਜੀਲੈਂਸ ਬਿਊਰੋ ਬਰਨਾਲਾ ਵੱਲੋਂ ਟਰੈਪ ਲਗਾਉਂਦਿਆਂ ਪਟਵਾਰੀ ਨੂੰ 20 ਹਜ਼ਾਰ ਰਿਸ਼ਵਤ ਸਮੇਤ ਰੰਗੇ ਹੱਥੀ ਕਾਬੂ ਕੀਤਾ ਗਿਆ। ਘਟਨਾ ਦੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਵਿਜੀਲੈਂਸ ਬਿਊਰੋ ਬਰਨਾਲਾ ਗੁਰਮੇਲ ਸਿੰਘ ਨੇ ਦੱਸਿਆ ਕੀ ਜਸਵਿੰਦਰ ਸਿੰਘ ਦੀ ਸ਼ਿਕਾਇਤ ਉੱਪਰ ਪਟਵਾਰੀ ਜਤਿੰਦਰ ਸਿੰਘ ਨੂੰ 20 ਰਿਸ਼ਵਤ ਸਮੇਤ ਰੰਗੇ ਹੱਥੀ ਕੀਤਾ ਹੈ। ਜਿਸ ਵੱਲੋਂ ਇਸ ਤੋਂ ਪਹਿਲਾਂ ਵੀ ਰਿਸ਼ਵਤ ਲਈ ਹੈ ਅਤੇ ਅੱਜ ਹੋਰ ਪੈਸਿਆਂ ਦੀ ਮੰਗ ਕੀਤੀ ਸੀ। ਪਟਵਾਰੀ ਵੱਲੋਂ ਇੰਤਕਾਲ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਪਟਵਾਰੀ ਨੂੰ ਰੰਗੇ ਹੱਥੀ ਕਾਬੂ ਕਰਦਿਆਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।