ਬੀਬੀਐਨ ਨੈਟਵਰਕ ਪੰਜਾਬ, ਜਲੰਧਰ ਬਿਊਰੋ, 26 ਜੁਲਾਈ
ਜਲੰਧਰ ਲੁਧਿਆਣਾ
ਹਾਈਵੇਅ 'ਤੇ ਇਕ ਤੇਜ਼ ਰਫਤਾਰ ਮੋਟਰਸਾਇਕਲ ਸਲਿਪ ਹੋਣ ਕੇ ਕਾਰਨ ਉਹ ਬੇਕਾਬੂ ਹੋ ਗਿਆ ਅਤੇ ਉਸਦਾ ਬਾਈਕ ਦਾ ਸੰਤੁਲਨ ਬਿਗੜ ਗਿਆ, ਜਿਸਦੇ ਕਾਰਨ ਦੋ ਜਣੇ ਜ਼ਖ਼ਮੀ ਹੋ ਗਏ। ਮੋਟਰਸਾਈਕਲ ਚਾਲਕ ਸਮੇਤ ਸਵਾਰ ਦੋਵੇਂ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੇ ਸਨ ਅਤੇ ਇਹ ਘਟਨਾ ਆਰਸੀ ਪਲਾਜ਼ਾ ਪੁਲ ਦੇ ਨੇੜੇ ਵਾਪਰੀ ਹੈ। ਘਟਨਾ ਦੀ ਜਾਣਕਾਰੀ ਅਨੁਸਾਰ ਦੋਵੇਂ ਮੋਟਰਸਾਇਕਲ ਸਵਾਰਾਂ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ। ਦੋਵਾਂ ਨੂੰ ਤੁਰੰਤ ਫਿਲੌਰ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਜ਼ਖ਼ਮੀਆਂ ਦੀ ਪਹਿਚਾਣ ਮੋਨੂੰ, ਸੰਗਤ ਸਿੰਘ ਨਗਰ ਜਲੰਧਰ, ਸੁਖਵਿੰਦਰ ਸਿੰਘ ਪਿੰਡ ਚਾਂਦਪੁਰ ਸਨ। ਸੁਖਵਿੰਦਰ ਸਿੰਘ ਵਾਸੀ ਚਾਂਦਪੁਰ ਨੂੰ ਡਾਕਟਰ ਵਲੋਂ ਮ੍ਰਿਤਕ ਐਲਾਨ ਦਿੱਤਾ।