ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 26 ਜੁਲਾਈ
ਮਸ਼ਹੂਰ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਨੇ ਅਁਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਸਵੇਰੇ 7.30 ਵਜੇ ਆਖ਼ਰੀ ਸਾਹ ਲਏ ਹਨ ਅਤੇ ਇਹ ਮੌਤ ਦੀ ਖਬਰ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਪੰਜਾਬੀ ਲੋਕ ਗਾਇਕ ਦਾ ਇੱਕ ਨਿੱਜੀ ਹਸਪਤਾਲ ਵਿੱਚ ਅਪਰੇਸ਼ਨ ਹੋਇਆ ਜਿਥੇ ਇਨਫੈਕਸ਼ਨ ਵਧਣ ਅਤੇ ਸਾਹ ਲੈਣ 'ਚ ਤਕਲੀਫ ਤੋਂ ਬਾਅਦ ਉਨ੍ਹਾਂ ਨੂੰ ਮਾਡਲ ਟਾਊਨ ਦੇ ਦੀਪ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਉਸ ਦੀ ਸਿਹਤ ਵਿੱਚ ਕੋਈ ਬਹੁਤਾ ਸੁਧਾਰ ਨਾ ਹੁੰਦਾ ਦੇਖ ਕੇ ਪਰਿਵਾਰ ਨੇ ਉਸ ਨੂੰ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਪੰਜਾਬੀ ਗੀਤਾਂ ਨੂੰ ਆਵਾਜ਼ ਦੇਣ ਵਾਲੇ ਲੋਕ ਗਾਇਕ ਸੁਰਿੰਦਰ ਸ਼ਿੰਦਾ ਦੀ ਰੂਹਾਨੀ ਅਵਾਜ਼ ਭਾਵੇਂ ਸਦਾ ਲਈ ਖਾਮੋਸ਼ ਹੋ ਗਈ ਪਰ ਉਨ੍ਹਾਂ ਦੀ ਆਵਾਜ਼ ਹਮੇਸ਼ਾ ਅਮਰ ਰਹੇਗੀ ਅਤੇ ਨਾਲ ਹੀ ਸੁਰਿੰਦਰ ਸ਼ਿੰਦਾ ਪੰਜਾਬੀ ਗਾਇਕ ਕੁਲਦੀਪ ਮਾਣਕ ਦੇ ਸਾਥੀ ਰਹੇ ਹਨ। ਦੋਂ ਵੀ ਉਸ ਦਾ ਪਿਤਾ ਗਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਵੀ ਉਸ ਨੂੰ ਦੇਖ ਕੇ ਗਾਉਣਾ ਸ਼ੁਰੂ ਕਰ ਦਿੰਦਾ ਅਤੇ ਇਹਨਾਂ ਦੇ ਸਾਰੇ ਗੀਤ ਬਹੁਤ ਚਁਲੇ ਹਨ, ਜਿਵੇਂ ਕਿ 'ਜਿਓਨਾ ਮੋਰ' ਅਤੇ 'ਬਦਲਾ ਲੇ ਲੀਨ ਸੋਹਣਿਆ' ਲਈ ਮਸ਼ਹੂਰ ਹੈਤੇ 'ਪੁੱਤ ਜੱਟਾਂ ਦੇ' ਅਤੇ 'ਉੱਚਾ ਦਰ ਬੇਬ ਨਾਨਕ ਦਾ' ਸਮੇਤ ਕਈ ਫਿਲਮਾਂ ਵਿੱਚ ਕੰਮ ਕੀਤਾ।