ਬੀਬੀਐਨ ਨੈਟਵਰਕ ਪੰਜਾਬ, ਮਾਨਸਾ ਬਿਊਰੋ, 26 ਜੁਲਾਈ
ਘੱਗਰ 'ਚ ਆਏ ਹੜ੍ਹਾਂ ਦੇ ਕਾਰਨ ਕਈ ਘਰ ਪਾਣੀ ਦੀ ਲਪੇਟ 'ਚ ਆ ਗਏ ਹਨ। ਜਾਣਕਾਰੀ ਮੁਤਾਬਿਕ ਡਾ. ਬਿਕਰਜੀਤ ਸਿੰਘ ਸਾਧੂਵਾਲਾ ਨੇ ਦੱਸਿਆ ਹੈ ਕਿ ਮੀਂਹ ਦਾ ਪਾਣੀ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਗਿਆ ਸੀ। ਦੱਸ ਦੇਈਏ ਕਿ ਪਰਿਵਾਰ ਦੇ ਦੂਜੇ ਜੀਅ ਅੰਦਰੋਂ ਪਾਣੀ ਕੱਢ ਰਹੇ ਸਨ ਪਰ ਅਜੈਬ ਸਿੰਘ ਕਮਰੇ ਅੰਦਰ ਸੁੱਤਾ ਪਿਆ ਸੀ। ਅਚਾਨਕ ਉਸ ਉਪਰ ਛੱਤ ਡਿੱਗ ਪਈ, ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਸਰਦੂਲਗੜ੍ਹ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਇਹ ਵੀ ਕਿਹਾ ਗਿਆ ਹੈ ਕਿ ਜੋ ਘਰ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਮਕਾਨ ਮਾਲਕਾਂ ਨੂੰ ਪ੍ਰਸ਼ਾਸਨ ਵੱਲੋਂ ਰਿਲੀਫ ਕੈਂਪ 'ਚ ਰਹਿਣ ਲਈ ਜਗ੍ਹਾ ਉਪਲੱਬਧ ਕਰਵਾਈ ਗਈ ਹੈ ਕੁਝ ਲੋਕ ਜਲਦਬਾਜ਼ੀ ਨਾਲ ਆਪਣੇ ਘਰਾਂ 'ਚ ਵਾਪਸ ਪਰਤ ਰਹੇ ਹਨ ਜੋ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ ਸਾਡੀ ਗੱਲ ਮੰਨ ਕੇ ਹਾਲੇ ਰਾਹਤ ਕੈਂਪਾਂ 'ਚ ਹੀ ਰੁਕਣ।