ਬੀਬੀਐਨ ਨੈਟਵਰਕ ਪੰਜਾਬ, ਮੋਹਾਲੀ ਬਿਊਰੋ, 26 ਜੁਲਾਈ
ਟ੍ਰੈਵਲ ਏਜੰਟ ਮਦਨ ਲਾਲ ਚਾਰ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂਅ ’ਤੇ 40 ਲੱਖ ਰੁਪਏ ਦੀ ਮਾਰੀ ਠੱਗੀ ਪ੍ਰੋਫੈਸ਼ਨਲ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਡੌਂਕੀ ਰਾਹੀਂ ਇਟਲੀ ਭੇਜਣ ਦੀ ਸਾਜ਼ਿਸ਼ ਦੇ ਸ਼ਿਕਾਰ ਹੋਏ ਤਿੰਨ ਵਿਅਕਤੀ ਆਪਸ ’ਚ ਰਿਸ਼ਤੇਦਾਰ ਹਨ, ਜਦਕਿ ਇਕ ਵਿਅਕਤੀ ਹੰਡੇਸਰਾ ਦਾ ਹੈ। ਇਹ ਲੋਕ ਲੀਬੀਆ ’ਚ ਫਸੇ ਰਹੇ, ਜਿਸ ਵਿਚ ਇੱਕ ਮਹੀਨੇ ’ਚ 21 ਸਾਲਾ ਲੜਕੇ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਉਪਰੋਕਤ ਚਾਰ ਵਿਅਕਤੀ ਤੇ ਪਿਹੋਵਾ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਸੱਤ ਹੋਰ ਨੌਜਵਾਨ ਹਨ। ਇਹ ਸਾਰੇ 11 ਲੋਕਾਂ ਦਾ ਦੋ ਮਹੀਨਿਆਂ ਤੋਂ ਆਪਣੇ ਪਰਿਵਾਰਾਂ ਨਾਲ ਸੰਪਰਕ ਨਹੀਂ ਹੋ ਸਕਿਆ। ਮਦਨ ਲਾਲ ਉਨ੍ਹਾਂ ਦੇ ਪਿੰਡ ਦੇ ਮਨੀਸ਼ ਕੁਮਾਰ ਕੋਲ ਆਉਂਦਾ ਸੀ ਤੇ ਉਸ ਨੇ ਉਸ ਕਿਹਾ ਕਿ ਉਹ ਟੋਨੀ ਨੂੰ ਵਿਦੇਸ਼ ਭੇਜ ਦੇਵੇਗਾ। ਮਦਨ ਲਾਲ ਨੇ ਉਸ ਦੇ ਲੜਕੇ ਟੋਨੀ ਅਤੇ ਕੁਝ ਰਿਸਤੇਦਾਰਾਂ ਤੋਂ ਇਕ-ਇਕ ਲੱਖ ਰੁਪਏ ਲੈ ਲਏ। ਫਿਰ ਉਸ ਨੇ ਕਿਹਾ ਕਿ ਚਾਰੇ ਲੜਕੇ ਲੀਬੀਆ ’ਚ ਹਨ ਜਿੱਥੇ ਖਰਚਾ ਜ਼ਿਆਦਾ ਹੋ ਰਿਹਾ ਹੈ। ਇਸ ਵਾਰ ਉਹ 20 ਲੱਖ ਰੁਪਏ ਹੋਰ ਲੈ ਗਿਆ। ਇਕ ਮਹੀਨਾ ਪਹਿਲਾਂ ਏਜੰਟ ਨੇ ਉਸ ਨੂੰ ਦੱਸਿਆ ਸੀ ਕਿ ਟੋਨੀ ਦੀ ਲੀਬੀਆ ’ਚੋਂ ਉਚਾਈ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ, ਜਦਕਿ ਬਾਕੀ ਉਸ ਦੇ ਸੰਪਰਕ ’ਚ ਨਹੀਂ ਸਨ। ਏਜੰਟ ਨੇ ਉਨ੍ਹਾਂ ਨੂੰ ਦੁਬਈ, ਕੁਵੈਤ ਤੇ ਲੀਬੀਆ ਦੇ ਰਸਤੇ ਇਟਲੀ ਲੈ ਕੇ ਜਾਣ ਦਾ ਵਾਅਦਾ ਕੀਤਾ ਸੀ ਪਰ ਇਹ ਨੌਜਵਾਨ ਇਟਲੀ ਪੁੱਜਣ ਤੋਂ ਪਹਿਲਾਂ ਹੀ ਲੀਬੀਆ ’ਚ ਫਸ ਗਏ। ਥਾਣਾ ਦੇ ਏਐੱਸਆਈ ਨੇ ਤਿੰਨਾਂ ਖ਼ਿਲਾਫ਼ ਵੱਖ-ਵੱਖ ਧਾਰਵਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।