ਬੀਬੀਐਨ ਨੈਟਵਰਕ ਪੰਜਾਬ, ਹਲਕਾ ਭਦੌੜ ਬਿਊਰੋ, 26 ਜੁਲਾਈ
ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਸੰਧੂ ਕਲਾਂ ਦੇ ਵਸਨੀਕ ਜਗਜੀਤ ਸਿੰਘ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਮ੍ਰਿਤਕ ਜਗਜੀਤ ਸਿੰਘ ਕਰੀਬ 14 ਜੁਲਾਈ 2023 ਉਹ ਪੜ੍ਹਾਈ ਤੇ ਰੋਜ਼ੀ-ਰੋਟੀ ਲਈ ਕੈਨੇਡਾ ਗਿਆ ਸੀ ਅਤੇ ਉਹ 17 ਸਾਲਾ ਦਾ ਇਕਲੌਤਾ ਪੁੱਤਰ ਸੀ, ਕੈਨੇਡਾ 'ਚ ਦਿਲ ਦਾ ਦੌਰਾ ਪੈਣ ਦੇ ਕਾਰਨ ਉਸਦੀ ਮੌਤ ਹੋ ਗਈ ਹੈ ਨਾਲ ਹੀ ਉਹ ਆਪਣੇ ਪਿੰਡ ਤੋਂ ਪੜ੍ਹਾਈ ਕਰਨ ਤੇ ਪੜ੍ਹਾਈ ਤੋਂ ਬਾਅਦ ਰੁਜ਼ਗਾਰ ਪ੍ਰਾਪਤ ਕਰਨ ਲਈ ਕੈਨੇਡਾ ਗਿਆ ਸੀ, ਪਰ ਉਸ ਨੂੰ ਕੀ ਪਤਾ ਸੀ ਕਿ ਕੈਨੇਡਾ 'ਚ ਉਸ ਦੀ ਮੌਤ ਉਸ ਦੀ ਉਡੀਕ ਕਰ ਰਹੀ ਸੀ। ਉਸਦੇ ਪਿਤਾ ਨੇ ਦੱਸਿਆ ਕਿ ਬੈਂਕ ਤੋ 35 ਲੱਖ ਰੁਪਏ ਤੇ ਵਿਚੋਲੇ ਤੋਂ 11 ਲੱਖ ਰੁਪਏ ਕੁੱਲ ਮਿਲਾ ਕੇ ਕਰੀਬ 46 ਲੱਖ ਰੁਪਏ ਦਾ ਕਰਜ਼ਾ ਲੈ ਕੇ ਆਪਣੇ ਦੋਵੇਂ ਬੱਚਿਆਂ ਨੂੰ ਪੜ੍ਹਾਈ ਤੇ ਰੁਜ਼ਗਾਰ ਲਈ ਵਿਦੇਸ਼ ਭੇਜਿਆ ਸੀ। ਦੱਸ ਦਈਏ ਕਿ ਉਸਦਾ ਸੰਸਕਾਰ ਕੈਨੇਡਾ 'ਚ ਹੀ ਕੀਤਾ ਜਾਵੇਗਾ।