ਬੀਬੀਐਨ ਨੈਟਵਰਕ ਪੰਜਾਬ, ਫ਼ਿਰੋਜ਼ਪੁਰ ਬਿਊਰੋ, 26 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਬੇਰੁਜ਼ਗਾਰ ਅਤੇ ਲੋਕਾਂ ਨੂੰ ਚੋਣਾਂ ਦੇ ਦੌਰਾਨ ਕੀਤੇ ਵਾਆਦੇ ਤੇ ਖਰੇ ਨਾ ਉਤਰੇ, ਤਨਖਾਹਾਂ ਨਾ ਮਿਲਣ ਕਾਰਨ ਸਿਵਲ ਹਸਪਤਾਲ ਮੂਹਰੇ ਧਰਨਾ ਲਗਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮੁਤਾਬਿਕ ਹੱਡੀਆਂ ਦੇ ਮਾਹਰ ਡਾਕਟਰ ਸੌਰਵ ਜੈਨ ਨੇ ਦੱਸਿਆਂ ਕਿ ਹਸਪਤਾਲ ਦੇ ਕਲਰਕ ਦੀ ਬਦਲੀ ਹੋ ਜਾਣ ਤੇ ਚੱਲਦਿਆਂ ਸਾਰੇ ਹੀ ਸਟਾਫ਼ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ, ਜਿਸਦੇ ਕਾਰਨ ਹੀ ਉਨਾਂ ਵੱਲੋਂ ਅੱਜ ਇਹ ਹੜਤਾਲ ਕੀਤੀ ਗਈ ਹੈ। ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਨੇ ਦੱਸਿਆ ਹੈ ਕਿ ਸਟਾਫ ਦੇ ਹੜਤਾਲ ਤੇ ਬੈਠਣ ਕਰਕੇ ਉਨਾਂ ਨੂੰ ਦਵਾਈ ਨਹੀਂ ਮਿਲ ਰਹੀ, ਜਿਸਦੇ ਕਾਰਨ ਉਨਾਂ ਨੂੰ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਡਾ. ਸੌਰਵ ਜੈਨ, ਸੰਨੀ ਬਾਂਸਲ, ਆਦਿ ਹਾਜ਼ਰ ਸਨ।
ADVERTISEMENT
ADVERTISEMENT
ADVERTISEMENT