ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ, 27 ਜੁਲਾਈ
ਸ੍ਰੀ ਅੰਮ੍ਰਿਤਸਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਜ਼ਬੂਤ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਰੇਡੀਓ ਪ੍ਰਬੰਧਕਾਂ ਨੂੰ ਯਾਤਰੀ ਨਿਵਾਸ ਦੇ ਉਕਤ ਕਮਰਿਆਂ ਦਾ ਲੱਖਾਂ ਰੁਪਏ ਦਾ ਕਿਰਾਇਆ ਦੇਣ ਲਈ ਵੀ ਕਿਹਾ ਗਿਆ ਹੈ। ਐਡਵੋਕੇਟ ਧਾਮੀ ਨੇ ਦੱਸਿਆਂ ਕਿ ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਾ ਸਾਹਿਬਾਨ ਦੀਆਂ ਦੁਕਾਨਾਂ ਅਤੇ ਹੋਰ ਥਾਵਾਂ ਤੋਂ ਲਏ ਕਿਰਾਏ ਅਤੇ ਹੋਰ ਪੈਸੇ ਦੀ ਵਸੂਲੀ ਲਈ ਨੋਟਿਸ ਭੇਜਣ ਦੀ ਤਿਆਰੀ ਕਰ ਲਈ ਗਈ ਹੈ। ਦੱਸ ਦਈਏ ਕਿ ਐਡਵੋਕੇਟ ਧਾਮੀ ਨੇ ਯੂ-ਟਿਊਬ ਚੈਨਲ ’ਤੇ ਗੁਰਬਾਣੀ ਦੇ ਪ੍ਰਸਾਰਣ ਲਈ ਅਨੁਸੂਕ੍ਰਿਤੀ ਕਮਿਊਨੀਕੇਸ਼ਨਜ਼ ਨਾਲ ਤਿੰਨ ਮਹੀਨੇ ਦਾ ਸਮਝੌਤਾ ਕੀਤਾ ਗਿਆ ਹੈ। ਉਹ ਕਮਰਾ ਨੰਬਰ 91 ਅਤੇ 93 ਵਿੱਚ ਰਹਿ ਰਿਹਾ ਹੈ ਪਰ ਕਿਰਾਇਆ ਨਹੀਂ ਭਰਿਆ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨ ਵਾਲੇ ਪੀਟੀਸੀ ਚੈਨਲ ਨੂੰ 24.90 ਲੱਖ ਰੁਪਏ ਦਾ ਬਕਾਇਆ ਦੇਣ ਲਈ ਨੋਟਿਸ ਜਾਰੀ ਵੀ ਕੀਤਾ ਹੈ।