ਬੀਬੀਐਨ ਨੈਟਵਰਕ ਪੰਜਾਬ, ਸੰਗਰੂਰ ਬਿਊਰੋ, 28 ਜੁਲਾਈ
ਵਾਟਰ ਵਰਕਸ ਕੋਲ ਸੀਵਰੇਜ ਦੀ ਸਫਾਈ ਕਰ ਰਹੇ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ, ਤਿੰਨ ਵਿਅਕਤੀ ਬੇਹੋਸ਼ ਹੋ ਗਏ ਹਨ। ਦੱਸ ਦੇਈਏ ਕਿ ਸੀਵਰੇਜ ਦੀ ਸਫਾਈ ਕਰਨ ਸਮੇਂ ਇਕ ਵਿਅਕਤੀ ਜਦੋਂ ਅੰਦਰ ਉਤਰਿਆ ਤਾਂ ਗੈਸ ਚੜ੍ਹਨ ਦੇ ਕਾਰਨ ਹੀ ਉਹ ਬੇਹੋਸ਼ ਹੋ ਗਿਆ ਨਾਲ ਹੀ ਮਗਰ ਦੂਜਾ ਤੇ ਫਿਰ ਤੀਜਾ ਵਿਅਕਤੀ ਜਦੋਂ ਸੀਵਰੇਜ ਅੰਦਰ ਉਨ੍ਹਾਂ ਨੂੰ ਬਾਹਰ ਕੱਢਣ ਗਿਆ ਤਾਂ ਸਾਰੇ ਬੇਹੋਸ਼ ਹੋ ਗਏ। ਪਰ ਉਨ੍ਹਾਂ ਵਿਚੋਂ ਸੁਖਵਿੰਦਰ ਸਿੰਘ ਦੀ ਤੁਰੰਤ ਹੀ ਮੌਤ ਹੋ ਗਈ ਦੱਸ ਦੇਈਏ ਕਿ ਬਾਕੀ ਤਿੰਨ ਬੇਹੋਸ਼ ਹਨ ਅਤੇ ਉਹਨਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਜਿੱਥੇ ਪ੍ਰਸ਼ਾਸਨ ਤੁਰੰਤ ਐਂਬੂਲੈਂਸ ਆਦਿ ਪਹੁੰਚਣ ਦਾ ਦਾਅਵਾ ਕਰ ਰਿਹਾ ਹੈ ਉਥੇ ਹੀ ਸ਼ਹਿਰ ਦੇ ਲੋਕਾਂ ਨੇ ਗਿਲ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਸੀਵਰੇਜ ਦੀ ਸਫਾਈ ਲਈ ਮਸ਼ੀਨਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਕੀਮਤੀ ਜਾਨਾਂ ਅਜਾਈਂ ਨਾ ਜਾਣ।
ADVERTISEMENT
ADVERTISEMENT
ADVERTISEMENT