ਬੀਬੀਐਨ ਨੈਟਵਰਕ ਪੰਜਾਬ, ਗੁਰਦਾਸਪੁਰ ਬਿਊਰੋ, 28 ਜੁਲਾਈ
ਜਗਜੀਤ ਸਿੰਘ ਬਚਪਨ ਤੋਂ ਹੀ ਪੰਜਾਬੀ ਗੀਤ ਮਾਨਵਾਂ ਠੰਡੀਆਂ ਛਾਂ ਸੁਣਦਾ ਆ ਰਿਹਾ ਸੀ ਪਰ ਜਦੋਂ ਉਹ 35 ਸਾਲ ਬਾਅਦ ਆਪਣੀ ਮਾਂ ਨੂੰ ਮਿਲਿਆ। ਜਾਣਕਾਰੀ ਮੁਤਾਬਿਕ ਗੁਰਦਾਸਪੁਰ ਦੇ ਕਾਦੀਆਂ ਦੇ ਧਰਮਪੁਰਾ ਇਲਾਕੇ ਦਾ ਜਗਜੀਤ ਸਿੰਘ "ਖਾਲਸਾ ਏਡ" ਸੰਸਥਾ ਦੀ ਤਰਫੋਂ ਹੜ੍ਹ ਪੀੜਤਾਂ ਦੀ ਸੇਵਾ ਕਰਨ ਲਈ ਪਟਿਆਲਾ ਗਿਆ ਸੀ। ਇਸਦੇ ਦੌਰਾਨ ਮੈਨੂੰ ਮੇਰੀ ਮਾਸੀ ਦਾ ਫੋਨ ਆਇਆ। ਉਸ ਨੂੰ ਦੱਸਿਆ ਕਿ ਮੈਂ ਪਟਿਆਲੇ ਹਾਂ ਤਾਂ ਅਚਾਨਕ ਉਸ ਦੇ ਮੂੰਹੋਂ ਨਿਕਲਿਆ ਕਿ ਤੇਰੇ ਨਾਨਕੇ ਪਿੰਡ ਬੋਹਦਪੁਰ ਵਿੱਚ ਹਨ। ਦੱਸ ਦਈਏ ਕਿ ਇਸ ਤੋਂ ਬਾਅਦ ਜਗਜੀਤ ਤੁਰੰਤ ਬੋਹਦਪੁਰ ਪਹੁੰਚਿਆ, ਉੱਥੇ ਉਸ ਦੀ ਮੁਲਾਕਾਤ ਨਾਨੀ ਪ੍ਰੀਤਮ ਕੌਰ ਨਾਲ ਹੋਈ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਹਰਜੀਤ ਕੌਰ ਦਾ ਵਿਆਹ ਕਰਨਾਲ ਵਿੱਚ ਹੋਇਆ ਸੀ, ਉਸ ਦਾ ਇੱਕ ਪੁੱਤਰ ਵੀ ਸੀ ਜਿਸ ਦਾ ਨਾਂ ਸੋਨੂੰ ਸੀ। ਜਦੋਂ ਉਸ ਨੇ ਨਾਨੀ ਨੂੰ ਸੋਨੂੰ ਦੱਸਿਆ ਤਾਂ ਮਾਹੌਲ ਪੂਰੀ ਤਰ੍ਹਾਂ ਭਾਵੁਕ ਹੋ ਗਿਆ। ਅਗਲੇ ਦਿਨ ਉਸ ਨੂੰ ਦੇਖ ਕੇ ਮਾਂ ਭਾਵੁਕ ਹੋ ਗਈ ਅਤੇ ਉਸ ਨੂੰ ਜੱਫੀ ਪਾ ਲਈ। ਜਗਜੀਤ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਉਸ ਨੂੰ ਦੱਸਿਆ ਜਾਂਦਾ ਸੀ ਕਿ ਉਸ ਦੇ ਮਾਤਾ-ਪਿਤਾ ਦੀ ਇਕ ਦੁਰਘਟਨਾ ਵਿਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਇਕ ਸਾਲ ਦੀ ਉਮਰ ਤੋਂ ਹੀ ਉਸ ਦੇ ਦਾਦਾ-ਦਾਦੀ ਨੇ ਪਾਲਿਆ ਸੀ। ਹਰਜੀਤ ਕੌਰ ਦੱਸਦੀ ਹੈ ਕਿ ਵਿਆਹ ਦੇ ਦੋ ਸਾਲ ਹੀ ਹੋਏ ਸਨ ਕਿ ਪਤੀ ਦੀ ਮੌਤ ਹੋ ਗਈ ਅਤੇ ਨਾਲ ਹੀ ਮੇਰਾ ਦੂਜਾ ਵਿਆਹ ਸਮਾਣਾ ਵਿੱਚ ਹੋਇਆ ਸੀ। ਦੂਜੇ ਵਿਆਹ ਤੋਂ ਤਿੰਨ ਧੀਆਂ ਨੇ ਜਨਮ ਲਿਆ, ਜੋ ਵਿਆਹੇ ਹੋਏ ਹਨ।