ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 28 ਜੁਲਾਈ
ਲੁਧਿਆਣਾ 'ਚ ਗੈਸ ਲੀਕ ਹੋਣ ਦੇ ਕਾਰਨ ਦਿਹਸ਼ਤ ਦਾ ਮਹੌਲ ਬਣ ਗਿਆ ਹੈ। ਜਿਸ ਦੀ ਲਪੇਟ 'ਚ ਇਕ ਗਰਭਵਤੀ ਮਹਿਲਾ ਦੇ ਆਉਣ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਅਨੂਸਾਰ ਗਿਆਸਪੁਰਾ ਸੁਆ ਰੋਡ ਵਿਖੇ ਇਸੇ ਜਗ੍ਹਾਂ 'ਤੇ ਗੈਸ ਲੀਕੇਜ਼ ਨਾਲ 11 ਲੋਕਾਂ ਦੀ ਮੌਤ ਹੋ ਗਈ ਸੀ। ਦੱਸ ਦੇਈਏ ਕਿ ਇਸਦੇ ਚੱਲਦੇ ਦੁਬਾਰਾ ਇਕ ਵਾਰ ਫਿਰ ਗੈਸ ਲੀਕ ਹੋਣ ਦੇ ਕਾਰਨ ਲਪੇਟ 'ਚ ਇਕ ਗਰਭਵਤੀ ਮਹਿਲਾ ਆਈ ਜੋ ਕਿ ਬੇਹੋਸ ਹੋ ਗਈ। ਨਾਲ ਹੀ ਇਸ ਇਲਾਕ਼ੇ ਵਿੱਚ ਰਹਿਣ ਵਾਲੇ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਮੋਕੇ 'ਤੇ ਪੁਲਿਸ ਪ੍ਰਸ਼ਾਸਨ ਅਤੇ ਐਨਡੀਆਰਐਫ ਦੀਆਂ ਟੀਮਾਂ ਜਾਂਚ ਲਈ ਪਹੁੰਚ ਗਈਆਂ ਹਨ। ਪੀੜਿਤ ਮਹਿਲਾ ਨੂੰ ਇਲਾਜ਼ ਲਈ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ।