ADVERTISEMENT
ਬੀਬੀਐਨ ਨੈਟਵਰਕ ਪੰਜਾਬ, ਰੂਪਨਗਰ ਬਿਊਰੋ, 28 ਜੁਲਾਈ
ਇਕ ਕਲਯੁਗੀ ਬਾਪ ਨੇ ਡੇਢ ਸਾਲ ਦੀ ਬੱਚੀ ਨੂੰ ਗਲ਼ਾ ਘੁੱਟ ਕੇ ਤੇ ਕੁੱਟਮਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਿਕ ਸਵੇਰੇ ਕਰੀਬ 8 ਵਜੇ ਉਸ ਨੇ ਬੱਚੀ ਨੂੰ ਮਾਰ ਕੇ ਕਹਿ ਦਿੱਤਾ ਕਿ ਉਹ ਸੁੱਤੀ ਹੋਈ ਹੈ ,ਦੱਸ ਦੇਈਏ ਕਿ ਉਸ ਨੇ ਜਦੋਂ ਦਿਓਰ ਨੂੰ ਦੱਸਿਆ ਤਾਂ ਉਸ ਨੇ ਤੁਰੰਤ ਬੱਚੀ ਦੇ ਨਾਨਕਿਆਂ ਨੂੰ ਫੋਨ ਕਰ ਦਿੱਤਾ। ਮ੍ਰਿਤਕ ਬੱਚੀ ਦੇ ਨਾਨਕਿਆਂ ਨੇ ਉੱਥੇ ਪਹੁੰਚ ਕੇ ਉਸ ਨੂੰ ਹਸਪਤਾਲ ਲਿਆਂਦਾ ਅਤੇ ਨਾਲ ਹੀ ਬਾਪ ਉੱਥੋਂ ਫਰਾਰ ਹੋ ਗਿਆ।
ADVERTISEMENT
ADVERTISEMENT