ਬੀਬੀਐਨ ਨੈਟਵਰਕ ਪੰਜਾਬ, ਦਿੱਲੀ ਬਿਊਰੋ, 28 ਜੁਲਾਈ
ਦਿੱਲੀ 'ਚ ਇਕ ਲੜਕੀ 'ਤੇ ਡੰਡੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਜਾਣਕਾਰੀ ਮੁਤਾਬਿਕ ਦੱਸਿਆਂ ਗਿਆ ਕਿ ਰਾਤ ਕਰੀਬ 12 ਵਜੇ ਅਰਬਿੰਦੋ ਕਾਲਜ ਨੇੜੇ ਵਿਜੇ ਮੰਡਲ ਪਾਰਕ 'ਚ ਬੈਂਚ ਦੇ ਹੇਠਾਂ ਇਕ ਲੜਕੀ ਦੀ ਲਾਸ਼ ਦੇਖੀ ਗਈ, ਜਿਸ ਦੇ ਸਿਰ 'ਚੋਂ ਖੂਨ ਵਗ ਰਿਹਾ ਸੀ। ਉਸ ਦੀ ਲਾਸ਼ ਕੋਲ ਲੋਹੇ ਦੀ ਰਾਡ ਜੋ ਕਿ ਖੂਨ ਨਾਲ ਲੱਥਪੱਥ ਪਈ ਮਿਲੀ। ਘਟਨਾ ਦੀ ਜਾਣਕਾਰੀ ਦਿੰਦਿਆਂ ਡੀਸੀਪੀ ਨੇ ਦੱਸਿਆਂ ਕਿ ਇਹ ਘਟਨਾ ਪਾਰਕ ਦੇ ਅੰਦਰ ਵਾਪਰੀ ਹੈ। ਦੱਸ ਦਈਏ ਕਿ ਮ੍ਰਿਤਕ ਲੜਕੀ ਕਾਲਜ ਦੀ ਵਿਦਿਆਰਥਣ ਹੈ। ਕਾਲਜ ਦੇ ਲੜਕੇ-ਲੜਕੀਆਂ ਅਕਸਰ ਇਸ ਪਾਰਕ ਵਿੱਚ ਆਉਂਦੇ-ਜਾਂਦੇ ਰਹਿੰਦੇ ਹਨ।ਉਹ ਆਪਣੇ ਕਿਸੇ ਦੋਸਤ ਨੂੰ ਮਿਲਣ ਜਾ ਰਹੀ ਸੀ। ਉਹ ਉਸ ਦੇ ਨਾਲ ਪਾਰਕ 'ਚ ਆਈ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਲੜਕੀ 'ਤੇ ਰਾਡ ਨਾਲ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਿਆ।