ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਫ਼ਤਹਿਗੜ੍ਹ ਸਾਹਿਬ ਬਿਊਰੋ, 28 ਜੁਲਾਈ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਚ ਸ਼ਰਾਬ ਦੇ ਨਸ਼ੇ ਨਾਲ ਧੁੱਤ ਨੌਜਵਾਨ ਨੇ ਤੇਜ਼ ਰਫਤਾਰ ਗੱਡੀ ਲਿਆ ਕੇ ਬੈਰੀਕੇਡ ਚ ਟੱਕਰ ਮਾਰ ਦਿੱਤੀ ਅਤੇ ਟੱਕਰ ਐਣੀ ਜ਼ਬਰਦਸਤ ਸੀ ਕਿ ਬੈਰੀਕੇਡ ਬੁਰੀ ਤੜ੍ਹਾਂ ਤੋੜ ਦਿੱਤੇ ਗਏ। ਘਟਨਾ ਦੀ ਜਾਣਕਾਰੀ ਮੁਤਾਬਿਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਨੇ ਦੱਸਿਆਂ ਕਿ ਰਾਤ ਨੌਂ ਵਜੇ ਤੇਜ਼ ਰਫਤਾਰ ਗੱਡੀ ਲਿਆਦੀਂ, ਉਸਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਚੜ੍ਹਾਈ 'ਤੇ ਲੱਗੇ ਬੈਰੀਕੇਡ ਤੋੜ ਤੋਂ ਬਾਅਦ ਖੜ੍ਹੇ ਸੇਵਾਦਾਰ ਨੇ ਸਾਈਡ 'ਤੇ ਹੋ ਕੇ ਆਪਣੀ ਜਾਨ ਬਚਾਈ। ਮੈਨੇਜਰ ਨੇ ਕਿਹਾ ਹੈ ਕਿ ਤਖ਼ਤ ਸਾਹਿਬ ਦੀ ਪਵਿੱਤਰਤਾ ਭੰਗ ਕੀਤੀ ਹੈ ਤੇ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਹ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜੋ ਉਸ ਨੂੰ ਗ੍ਰਿਫਤਾਰ ਕਰ ਕੇ ਲੈ ਗਈ ਹੈ।
ADVERTISEMENT
ADVERTISEMENT
ADVERTISEMENT