ਖਬਰ ਦੀ ਵੀਡੀਓ ਦੇਖਣ ਦੇ ਲਈ ਦਿੱਤੇ ਗਏ ਲਿੰਕ ਨੂੰ ਕਲਿੱਕ ਕਰੋ 👇
https://fb.watch/m4MREnIWQI/?mibextid=Nif5oz
ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 29 ਜੂਲਾਈ
ਅੱਜ ਬਰਨਾਲਾ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ਉੱਪਰ ਆਈਲੈਟਸ ਸੈਂਟਰਾਂ, ਕੋਚਿੰਗ ਸੈਂਟਰਾਂ, ਇਮੀਗਰੇਸ਼ਨ ਸੈਂਟਰਾਂ ਅਤੇ ਵੀਜ਼ਾ ਕਸਲਟੇਸੀ ਦਫਤਰਾਂ ਦੇ ਸਿਵਲ ਪ੍ਰਸ਼ਾਸਨ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦਾ ਪਾਲਣ ਕਰਵਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਦੋ ਹਫਤਿਆਂ ਬਾਅਦ ਮੁੜ ਤੋਂ ਛਾਪੇਮਾਰੀ ਕੀਤੀ ਗਈ। ਬਰਨਾਲਾ ਪ੍ਰਸ਼ਾਸਨ ਦੇ ਵਲੋਂ ਡੀ ਸੀ ਬਰਨਾਲਾ ਦੇ ਹੁਕਮਾਂ ਤਹਿਤ ਏਡੀਸੀ ਸੁਖਪਾਲ ਸਿੰਘ ਅਤੇ ਐਸਡੀਐਮ ਦਫ਼ਤਰ ਦੀ ਟੀਮ ਦੀ ਅਗਵਾਈ ਵਿੱਚ ਪੁਲਿਸ਼ ਪ੍ਰਸ਼ਾਸਨਿਕ ਅਧਿਕਾਰੀ ਡੀਐਸਪੀ ਸਿਟੀ ਸਤਬੀਰ ਸਿੰਘ ਅਤੇ ਚੌਂਕੀ ਇੰਚਾਰਜ ਚਰਨਜੀਤ ਸਿੰਘ ਸਮੇਤ ਕਰਮਚਾਰੀਆਂ ਦੇ ਨਾਲ ਆਈਲੈਟਸ ਇਮੀਗ੍ਰੇਸ਼ਨ ਅਤੇ ਵੀਜ਼ਾ ਸੈਂਟਰਾਂ ਵਿੱਚ ਦੂਜੀ ਵਾਰ ਰੇਡ ਕੀਤੀ ਗਈ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨੋਟਿਸ ਚਿਪਕਾਉਣ ਦੇ ਬਾਵਜੂਦ ਬਿਨਾਂ ਮਨਜ਼ੂਰੀ ਵੱਖ ਵੱਖ ਸੈਂਟਰ ਚੈਕਿੰਗ ਕੀਤੀ ਗਈ। ਜਿੱਥੇ ਇਸ ਦੌਰਾਨ ਐਨਓਸੀ ਨਾ ਹੋਣ ਕਾਰਨ ਬਿਨਾਂ ਐੱਨਓਸੀ ਬਿਨ੍ਹਾਂ ਲਾਇਸੈਂਸ ਚੱਲ ਰਿਹੈ ਆਈਲੈਟਸ ਅਤੇ ਹੋਰ ਵੱਖ-ਵੱਖ ਸੈਂਟਰਾਂ ਜਿਨ੍ਹਾਂ ਵੱਲੋਂ ਹਾਲੇ ਸਿਰਫ ਅਪਲਾਈ ਕੀਤਾ ਗਿਆ ਹੈ ਨੂੰ ਚੇਤਾਵਨੀ ਦਿੱਤੀ ਗਈ। ਇਸ ਨਾਲ ਹੀ ਰਿਕਾਰਡ ਜ਼ਬਤ ਕੀਤਾ ਗਿਆ। ਜਿਨ੍ਹਾਂ ਦੇ ਬਾਹਰ ਨੋਟਿਸ ਚ ਲਿਖਿਆ ਸ਼ਰਤਾਂ ਪੂਰੀਆਂ ਕਰਕੇ ਆਪਣੇ ਕਾਗਜ਼ ਪੇਸ਼ ਕਰਨ ਦੇ ਹੁਕਮ ਦਿੱਤੇ ਗਏ। ਬਰਨਾਲਾ ਦੇ 16 ਏਕੜ ਦੇ ਵਿੱਚ 11 ਵੱਖ-ਵੱਖ ਸੈਂਟਰਾਂ ਦੀ ਅਚਾਨਕ ਦੂਜੀ ਵਾਰ ਰੇਡ ਕੀਤੀ ਗਈ।
ਇਹਨਾਂ ਸੈਂਟਰਾਂ ਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ 14 ਜੂਲਾਈ ਨੂੰ ਇਹਨਾਂ ਸੈਂਟਰਾਂ ਨੂੰ ਕੀਤਾ ਗਿਆ ਬੰਦ।
ਬਰਨਾਲਾ ਦੇ ਵਿੱਚ 14 ਜੂਲਾਈ ਨੂੰ ਏਡੀਸੀ ਸੁੱਖਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਵੱਲੋਂ ਏਵੀ ਕਨਸਲਟੈਂਟ, ਬਲੈਕ ਸਟੋਨ, ਟਚ ਸਟੋਨ, ਗਰੈਵਿਟੀ ਇਮੀਗਰੇਸ਼ਨ ਐਂਡ ਆਈਲੈਟਸ ਸੈਂਟਰ, ਕੈਨਮ ਆਈਲੈਟਸ ਐਂਡ ਇਮੀਗਰੇਸ਼ਨ ਸੈਂਟਰ, ਬਿਕਟਰੀ ਐਜੂਕੇਅਰ, ਸੁੱਖ ਆਈਲੈਟਸ ਐਂਡ ਇਮੀਗ੍ਰੇਸ਼ਨ ਸੈਂਟਰ, ਪ੍ਰਾਇਮ ਵੀਜ਼ਾ, ਵੀਜ਼ਨ ਵੇ, ਵਾਈਸ ਵੀਜ਼ਾ ਸਮੇਤ ਗਿਆਰਾਂ ਸੈਂਟਰਾਂ ਦੇ ਉਪਰ ਨੋਟਿਸ ਚਿਪਕਾਇਆ ਗਿਆ ਸੀ। ਜਿਨ੍ਹਾਂ ਸੈਂਟਰਾਂ ਨੂੰ ਉਸ ਸਮੇਂ ਸੀਲ ਕੀਤਾ ਗਿਆ ਸੀ ਅਤੇ ਨਿਯਮਾਂ ਅਨੁਸਾਰ ਸ਼ਰਤਾਂ ਪੂਰੀਆਂ ਕਰਨ ਦੇ ਹੁਕਮ ਦਿੱਤੇ ਗਏ ਸੀ। ਪਰ ਬਿਨਾਂ ਸ਼ਰਤਾਂ ਇਨ੍ਹਾਂ ਸੈਂਟਰਾਂ ਵਲੋਂ ਮੁੜ ਤੋਂ ਸੈਂਟਰ ਖੋਲ ਲਏ ਗਏ ਸਨ। ਜਿਸ ਕਰਕੇ ਅੱਜ ਦੁਬਾਰਾ ਰੇਡ ਕੀਤੀ ਗਈ। ਡੀਐਸਪੀ ਸਿਟੀ ਸਤਵੀਰ ਸਿੰਘ ਦੀ ਅਗਵਾਈ ‘ਚ ਏਵੀ ਕਨਸਲਟੈਂਟ, ਬਲੈਕ ਸਟੋਨ, ਟਚ ਸਟੋਨ, ਕੈਨਮ ਆਈਲੈਟਸ ਐਂਡ ਇਮੀਗਰੇਸ਼ਨ ਸੈਂਟਰ ਦੀ ਸੂਚਨਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ ਗਈ। ਉਹੁਨ੍ਹਾਂ ਕਿਹਾ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਹੁਕਮ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਏਵੀ ਕਨਸਲਟੈਂਟ ਦਾ ਰਿਕਾਰਡ ਵੀ ਜਬਤ ਕੀਤਾ ਗਿਆ ਅਤੇ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ।