ਬੀਬੀਐਨ ਨੈਟਵਰਕ ਪੰਜਾਬ, ਗੁਰਦਾਸਪੁਰ ਬਿਊਰੋ, 31 ਜੁਲਾਈ
ਬਟਾਲਾ ਦੇ ਇੱਕ ਨਿੱਜੀ ਸਕੂਲ ਦੀ ਵਿਦਿਆਰਥਣ ਨਾਲ ਜਬਰ-ਜਨਾਹ ਕੀਤਾ। ਜਾਣਕਾਰੀ ਅਨੁਸਾਰ ਥਾਣਾ ਦੇ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੀ ਰਹਿਣ ਵਾਲੀ ਇਕ 12 ਸਾਲਾਂ ਵਿਦਿਆਰਥਣ ਬਟਾਲਾ ਦੇ ਇੱਕ ਹੋਸਟਲ 'ਚ ਰਹਿ ਕੇ ਪੜ੍ਹਾਈ ਕਰ ਰਹੀ ਸੀ। ਉਸਦੇ ਨਾਲ ਰਹਿੰਦੀ ਵਿਦਿਆਰਥਣ ਦੱਸਿਆ ਕਿ ਪੀੜਤ ਵਿਦਿਆਰਥਣ ਨੂੰ ਸਿਰਦਰਦ ਹੋ ਰਿਹਾ ਸੀ ਅਤੇ ਉਸਨੇ ਸਕੂਲ ਦੀ ਮੈਡਮ ਕੋਲੋਂ ਸਿਰ ਦਰਦ ਦੀ ਗੋਲੀ ਲਈ ਅਤੇ ਉਹ ਗੋਲੀ ਖਾਣ ਤੋਂ ਬਾਅਦ ਸੌਂ ਗਈ। ਜਦ ਉਸ ਨੇ ਉੱਠ ਕੇ ਦੇਖਿਆ ਤਾਂ ਉਸਦੇ ਕਮਰੇ 'ਚੋਂ ਉਨ੍ਹਾਂ ਦੇ ਸਕੂਲ ਦਾ ਅਧਿਆਪਕ ਉਸਦੇ ਕਮਰੇ 'ਚੋਂ ਬਾਹਰ ਭੱਜ ਗਿਆ। ਉਸ ਤੋਂ ਬਾਅਦ ਉਸ ਦੇ ਮਾਪਿਆਂ ਨੇ ਉਸ ਦਾ ਮੈਡੀਕਲ ਕਰਵਾਇਆ ਤਾਂ ਜਬਰ ਜਨਾਹ ਦੀ ਗੱਲ ਸਾਹਮਣੇ ਆਈ ਹੈ। ਦੱਸ ਦੇਈਏ ਕਿ ਥਾਣਾ ਮੁਖੀ ਨੇ ਕਿਹਾ ਕਿ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਧਿਆਪਕ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।