ਬੀਬੀਐਨ ਨੈਟਵਰਕ ਪੰਜਾਬ, ਤਰਨਤਾਰਨ ਬਿਊਰੋ, 31 ਜੁਲਾਈ
ਸਥਾਨਕ ਪਿੰਡ ਸੰਗਵਾਂ ਦੇ ਕੋਲ ਹੋਮਗਾਰਡ ਦੀ ਬਾਈਕ ਦੀ ਟੱਕਰ ਹੋਣ ਨਾਲ ਮੌਤ ਹੋ ਗਈ। ਦੱਸ ਦੇਈਏ ਕਿ ਗੁਰਬੀਰ ਸਿੰਘ ਵਾਸੀ ਪਿੰਡ ਸੈਦੋ ਨੇ ਦੱਸਿਆ ਕਿ ਉਸਦਾ ਪਿਤਾ ਪੰਜਾਬ ਹੋਮਗਾਰਡ ਵਿਚ ਨੌਕਰੀ ਕਰਦਾ ਹੈ ਅਤੇ ਥਾਣਾ ਹਰੀਕੇ ਵਿਖੇ ਤਾਇਨਾਤ ਸੀ। ਦੱਸ ਦੇਈਏ ਕਿ ਰੋਜ਼ ਦੀ ਤਰ੍ਹਾਂ ਹੀ ਉਹ ਸਵੇਰੇ ਕਰੀਬ ਸਾਢੇ 10 ਵਜੇ ਡਿਊਟੀ ’ਤੇ ਜਾ ਰਿਹਾ ਸੀ ਕਿ ਸੰਗਵਾਂ-ਹਰੀਕੇ ਰੋਡ ’ਤੇ ਤੇਜ ਰਫ਼ਤਾਰ ਮੋਟਰਸਾਇਕਲ ਨੇ ਉਸਦੇ ਪਿਤਾ ਨੂੰ ਟੱਕਰ ਮਾਰ ਦਿੱਤੀ, ਜਿਸਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਟੱਕਰ ਮਾਰਨ ਵਾਲੇ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਪਿੰਡ ਰੂੜੀਆ ਚੋਹਲਾ ਸਾਹਿਬ ਵਜੋਂ ਹੋਈ ਹੈ।ਦੂਜੇ ਪਾਸੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕੇਸ ਦਰਜ ਕਰ ਲਿਆ ਹੈ।