ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 31 ਜੁਲਾਈ
ਸੋਸ਼ਲ ਮੀਡੀਆ ਉੱਪਰ ਬੱਚਿਆਂ ਦੀ ਪੌਰਨੋਗ੍ਰਾਫੀ ਅਪਲੋਡ ਕਰਨ ਤੇ ਖ਼ਿਲਾਫ਼ ਕੀਤੀ ਸਖ਼ਤ ਕਾਰਵਾਈ। ਜਾਣਕਾਰੀ ਮੁਤਾਬਿਕ ਇੰਸਪੈਕਟਰ ਨੇ ਦੱਸਿਆ ਕਿ ਸਾਈਬਰ ਕ੍ਰਾਈਮ ਯੂਨਿਟ ਫਰੀਦਕੋਟ ਤੋਂ ਮਸੂਲ ਕਰਵਾਏ ਜਾਣ ਤੋਂ ਬਾਅਦ ਪਿੰਡ ਹੀਰਾਂ ਦੇ ਰਹਿਣ ਵਾਲੇ ਪਲਵਿੰਦਰ ਸਿੰਘ ਦੇ ਖ਼ਿਲਾਫ਼ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਸਾਈਬਰ ਕ੍ਰਾਈਮ ਲੁਧਿਆਣਾ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਹਰਨੀਤ ਨਾਮ ਦੀ ਫੇਸਬੁੱਕ ਆਈ ਡੀ ਉੱਪਰ ਫੇਸਬੁੱਕ ਆਈਡੀ ਦਾ ਗ਼ਲਤ ਇਸਤੇਮਾਲ ਕਰਕੇ ਇੱਕ ਬੱਚੀ ਦੀ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੀ ਸੀ। ਇਸੇ ਤਰ੍ਹਾਂ ਇੰਸਟਾਗ੍ਰਾਮ ਆਈਡੀ ਦੀ ਦੁਰਵਰਤੋਂ ਕਰਦਿਆਂ ਇਕ ਵਿਅਕਤੀ ਨੇ ਬੱਚਿਆਂ ਦੀ ਅਸ਼ਲੀਲ ਸਮੱਗਰੀ ਇੰਸਟਾਗ੍ਰਾਮ ਤੇ ਵਾਈਰਲ ਕਰ ਦਿੱਤੀ। ਲੁਧਿਆਣਾ ਦੇ ਏਐਸਆਈ ਗੁਰਦੀਪ ਸਿੰਘ ਨੇ ਪੜਤਾਲ ਕੀਤੀ ਅਤੇ ਲੁਧਿਆਣਾ ਦੇ ਰਹਿਣ ਵਾਲੇ ਅਭਿਸ਼ੇਕ ਸ਼ਰਮਾ ਦੇ ਖਿਲਾਫ ਕੇਸ ਦਰਜ ਕਰਵਾਇਆ। ਦੱਸ ਦੇਈਏ ਕਿ ਮੁਲਜ਼ਮ ਤੇ ਦੋਸ਼ ਹਨ ਕਿ ਉਸਨੇ ਫੇਸਬੁੱਕ ਦੀ ਦੁਰਵਰਤੋਂ ਕਰਦਿਆਂ ਬੱਚਿਆਂ ਦੀ ਅਸ਼ਲੀਲ ਵੀਡੀਓ ਫੇਸਬੁੱਕ ਤੇ ਅਪਲੋਡ ਕੀਤੀ ਸੀ। ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਮੁਲਜ਼ਮਾਂ ਅਭਿਸ਼ੇਕ ਸ਼ਰਮਾ ,ਦੇਵਰਾਜ ਯਾਦਵ ਅਤੇ ਅਜਾਇਬ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਥਾਣਾ ਕੂਮਕਲਾਂ ਦੀਰ ਪੁਲਿਸ ਮੁਲਜਮ ਪਲਵਿੰਦਰ ਸਿੰਘ ਤਲਾਸ਼ ਕਰਨ ਵਿੱਚ ਜੁੱਟ ਗਈ ਹੈ ਅਤੇ ਉਸ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਡਿਪਟੀ ਇੰਸਪੈਕਟਰ ਪੁਲਿਸ ਸਟੇਟ ਸਾਈਬਰ ਕ੍ਰਾਈਮ ਮੋਹਾਲੀ ਅਤੇ ਸਾਈਬਰ ਕ੍ਰਾਈਮ ਲੁਧਿਆਣਾ ਦੀਆਂ ਟੀਮਾਂ ਨੇ ਪੜਤਾਲ ਤੋਂ ਬਾਅਦ ਸ਼ਹਿਰ ਦੇ ਵੱਖ ਵੱਖ ਚਾਰ ਥਾਣਿਆਂ ਵਿੱਚ ਚਾਰ ਵਿਅਕਤੀਆਂ ਦੇ ਖਿਲਾਫ਼ ਮੁਕੱਦਮੇ ਦਰਜ ਕਰਵਾਏ ਹਨ।