ਬੀਬੀਐਨ ਨੈਟਵਰਕ ਪੰਜਾਬ, ਕਪੂਰਥਲਾ ਬਿਊਰੋ, 1 ਅਗਸਤ
ਰਾਏਪੁਰ ਪੀਰਬਖਸ਼ ਦੇ ਦੋ ਨੌਜਵਾਨਾਂ ਦੀ ਨਸ਼ੀਲੇ ਪਦਾਰਥ ਨਾਲ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਡੋਗਰਾਂਵਾਲ ਤੇ ਹਮੀਰਾ ਦੇ ਵਿਚਕਾਰ ਵਿਰਾਸਤੀ ਹਵੇਲੀ ਦੇ ਨਜ਼ਦੀਕ ਪੁਲ਼ ਹੇਠਾਂ ਕੱਚੇ ਰਸਤੇ 'ਤੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਹਨ। ਜਦੋਂ ਪੁਲਿਸ ਨੇ ਜਾਂਚ ਇਕ ਸਰਦਾਰ, ਜਿਸ ਦੇ ਵਾਲ ਖੁੱਲ੍ਹੇ ਹੋਏ ਸਨ ਤੇ ਦੋਵੇਂ ਲਾਸ਼ਾਂ ਥੋੜ੍ਹੀ-ਥੋੜ੍ਹੀ ਦੂਰੀ 'ਤੇ ਪਈਆਂ ਸਨ। ਦੱਸ ਦੇਈਏ ਕਿ ਲਾਸ਼ਾਂ ਦੀ ਸ਼ਨਾਖ਼ਤ ਮੋਟਰਸਾਇਕਲ ਤੇ ਇਕ ਛੋਟਾ ਫ਼ੋਨ ਜੋ ਮ੍ਰਿਤਕਾਂ ਦੇ ਨਜ਼ਦੀਕ ਪਿਆ ਸੀ, ਅਤੇ ਦਸਿਆ ਜਾਦਾ ਹੈ ਕਿ ਇਹ ਦੋਵੇਂ ਗੁਆਢੀ ਹਨ। ਇਸ ਸਬੰਧੀ ਪੁਲਿਸ ਨੇ ਲਾਸ਼ਾਂ ਕਬਜ਼ੇ ਚ ਲੈ ਕੇ ਕਪੂਰਥਲਾ ਮੋਰਚਰੀ ਚ ਰਖਵਾਈਆ ਹਨ ਅਤੇ ਅੱਜ ਪੋਸਟਮਾਰਟ ਕਰਵਾਉਣ ਲਈ ਭੇਜੀਆਂ ਹਨ।
ADVERTISEMENT
ADVERTISEMENT
ADVERTISEMENT