ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 2 ਅਗਸਤ
ਲੁਧਿਆਣਾ ਦੇ ਨੇੜਲੇ ਪਿੰਡ ਪੈਦੇ ਰਹਿਣ ਵਾਲੇ ਸ਼ਾਦੀਸ਼ੁਦਾ ਵਿਅਕਤੀ ਨੇ ਪਰਿਵਾਰਕ ਕਲੇਸ਼ ਤੋਂ ਤੰਗ ਹੋ ਕੇ ਫਾਹਾ ਲਗਾ ਲਿਆ। ਜਾਣਕਾਰੀ ਮੁਤਾਬਿਕ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਪਛਾਣ ਵਿਜੈ ਕੁਮਾਰ ਦੇ ਨਾਮ ਨਾਲ ਹੋਈ ਹੈ। ਦੱਸ ਦਈਏ ਕਿ ਮ੍ਰਿਤਕ ਦੇ ਭਰਾ ਮਨਜੀਤ ਸਿੰਘ ਦੱਸਿਆ ਹੈ ਕਿ ਉਸ ਦੇ ਭਰਾ ਦਾ ਵਿਆਹ ਕਪੂਰਥਲਾ ਦੀ ਰਹਿਣ ਵਾਲੀ ਰਹਿਣ ਵਾਲੀ ਪ੍ਰੀਆ ਨਾਲ ਹੋਇਆ ਸੀ ਅਤੇ ਨਾਲ ਹੀ ਵਿਜੇ ਅਤੇ ਪ੍ਰਿਆ ਵਿਚਕਾਰ ਪਰਿਵਾਰਕ ਕਲੇਸ਼ ਦੇ ਚਲਦੇ ਕੁਝ ਦਿਨ ਪਹਿਲਾਂ ਪ੍ਰੀਆ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਚਲੀ ਗਈ ਸੀ, ਅਤੇ ਜਦੋਂ ਉਹ ਘਰਵਾਲੀ ਨੂੰ ਪੇਕੇ ਲੈਣ ਲਈ ਸਹੁਰੇ ਘਰ ਗਿਆ ਸੀ ਤਾਂ ਉਸਦੀ ਪਤਨੀ ਅਤੇ ਸੱਸ ਵਿਜੈ ਕੁਮਾਰ ਨੂੰ ਕਾਫੀ ਜਲੀਲ ਕੀਤਾ। ਇਸ ਗੱਲ ਦਾ ਸਦਮਾ ਲੱਗਣ ਦੇ ਕਾਰਨ ਉਸ ਨੇ ਆਪਣੇ ਘਰ ਵਿੱਚ ਫਹਾ ਲਗਾ ਲਿਆ। ਪੁਲਿਸ ਨੇ ਮ੍ਰਿਤਕ ਦੀ ਪਤਨੀ ਅਤੇ ਸੱਸ ਦੇ ਖ਼ਿਲਾਫ਼ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ ਚ ਪਰਚਾ ਦਰਜ ਕਰ ਲਿਆ ਗਿਆ ਹੈ।