ਬੀਬੀਐਨ ਨੈਟਵਰਕ ਪੰਜਾਬ, ਫਿਰੋਜ਼ਪੁਰ ਬਿਊਰੋ, 3 ਅਗਸਤ
ਫਿਰੋਜ਼ਪੁਰ
ਜਿਲ੍ਹੇ ਦੇ ਜ਼ੀਰਾ ਨੇੜੇ ਦੋ ਵੱਖ ਵੱਖ ਸੜਕ ਹਾਦਸਿਆਂ ਦੋ ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮੁਤਾਬਕ ਪਹਿਲੇ ਹਾਦਸੇ ਵਿੱਚ ਫਿਰੋਜ਼ਪੁਰ - ਫਾਜ਼ਿਲਕਾ ਰੋਡ ’ਤੇ ਪੈਂਦੇ ਪਿੰਡ ਖਾਈ ਫੇਮੇ ਕੀ ਕੋਲ ਮਹਿੰਦਰਾ ਪਿੱਕਅੱਪ ਜੀਪ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਅਤੇ ਦੋ ਲੜਕੀਆਂ ਦੇ ਜ਼ਖਮੀਂ ਹੋਣ ਦੀ ਖ਼ਬਰ ਮਿਲੀ ਹੈ।ਜਾਣਕਾਰੀ ਮੁਤਾਬਿਕ ਉਸ ਦਾ ਭਤੀਜਾ ਬੂਟਾ ਸਿੰਘ ਜੋ ਆਪਣੇ ਮੋਟਰਸਾਇਕਲ 'ਤੇ ਸਮੇਤ ਰਿਸ਼ਤੇਦਾਰ ਲੜਕੀਆਂ ਗੁਰਪ੍ਰੀਤ ਕੌਰ, ਸੰਜਨਾ ਪੁੱਤਰੀ ਸੁਖਦੇਵ ਸਿੰਘ ਮੇਲਾ ਵੇਖ ਕੇ ਵਾਪਸ ਪਿੰਡ ਜਾ ਰਹੇ ਸੀ, ਤਾਂ ਇਕ ਮਹਿੰਦਰਾ ਪਿੱਕਅੱਪ ਜੀਪ ਗਲਤ ਸਾਈਡ ਤੇ ਤੇਜ਼ ਰਫਤਾਰ ਨਾਲ ਆਈ ਤੇ ਬੂਟਾ ਸਿੰਘ ਦੇ ਮੋਟਰਸਾਈਕਲ ਵਿਚ ਟੱਕਰ ਮਾਰੀ। ਇਸ ਹਾਦਸੇ ਵਿਚ ਉਸ ਦੇ ਭਤੀਜੇ ਬੂਟਾ ਸਿੰਘ ਦੀ ਮੌਤ ਹੋ ਗਈ ਅਤੇ ਗੁਰਪ੍ਰੀਤ ਕੌਰ ਤੇ ਸੰਜਨਾ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਜੇਰੇ ਇਲਾਜ ਹਨ। ਦੂਜੇ ਹਾਦਸੇ ਵਿਚ ਤਹਿਸੀਲ ਜ਼ੀਰਾ ਦੇ ਅਧੀਨ ਆਉਂਦੇ ਪਿੰਡ ਸ਼ੇਖਵਾਂ ਵਿਖੇ ਇਕ ਮਹਿੰਦਰਾ ਪਿੱਕਅੱਪ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਅਤੇ ਇਕ ਦੇ ਜ਼ਖਮੀਂ ਹੋਣ ਦੀ ਖਬਰ ਮਿਲੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਨਿਰਮਲ ਸਿੰਘ ਵਾਸੀ ਪਿੰਡ ਫਿੱਡੇ ਨੇ ਦੱਸਿਆ ਕਿ ਉਸ ਦਾ ਭਰਾ ਮਨਪ੍ਰੀਤ ਸਿੰਘ ਸਮੇਤ ਗੁਰਮੁੱਖ ਸਿੰਘ ਮਿਹਨਤ ਮਜ਼ਦੂਰੀ ਕਰਕੇ ਮੋਟਰਸਾਇਕਲ 'ਤੇ ਵਾਪਸ ਘਰ ਜਾ ਰਹੇ ਸੀ, ਜਦੋਂ ਉਹ ਸ਼ੇਖਵਾਂ ਪਾਸ ਪੁੱਜੇ ਤਾਂ ਇਕ ਅਣਪਛਾਤੇ ਮਹਿੰਦਰਾ ਪਿੱਕਅੱਪ ਗੱਡੀ ਤੇਜ਼ ਰਫਤਾਰ ਆਈ ਤੇ ਉਸ ਦੇ ਭਰਾ ਮਨਪ੍ਰੀਤ ਸਿੰਘ ਹੋਰਾਂ ਦੇ ਮੋਟਰਸਾਈਕਲ ਵਿਚ ਮਾਰੀ। ਇਸ ਹਾਦਸੇ ਵਿਚ ਮਨਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਗੁਰਮੁੱਖ ਸਿੰਘ ਜ਼ਖਮੀਂ ਹੋ ਗਿਆ। ਪੁਲਿਸ ਨੇ ਅਣਪਛਾਤੇ ਮਹਿੰਦਰਾ ਪਿੱਕਅੱਪ ਗੱਡੀ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।