ਬੀਬੀਐਨ ਨੈਟਵਰਕ ਪੰਜਾਬ, ਮੋਗਾ ਬਿਊਰੋ, 4 ਅਗਸਤ
ਮੋਗਾ ਜ਼ਿਲ੍ਹੇ ਦੇ ਚ ਰੇਲਵੇ ਦੇ ਇਕ ਕਲਰਕ ਵੱਲੋਂ ਫੇਸਬੁੱਕ ਤੇ ਮੋਗਾ ਦੀ ਰਹਿਣ ਵਾਲੀ ਲੜਕੀ ਨਾਲ ਪਿਆਰ ਹੋ ਗਿਆ। ਘਟਨਾ ਦੀ ਜਾਣਕਾਰੀ ਮੁਤਾਬਿਕ ਸੁਖਰਾਜ ਸਿੰਘ ਵਾਸੀ ਟੋਹਾਣਾ ਨੇ ਦੱਸਿਆਂ ਹੈ ਕਿ ਟੋਹਾਣਾ ਰੇਲਵੇ ਵਿੱਚ ਕਲਰਕ ਹੈ। ਉਸ ਨੂੰ ਮੋਗਾ ਦੀ ਰਹਿਣ ਵਾਲੀ ਨੌਜਵਾਨ ਲੜਕੀ ਨਵਜੋਤ ਕੌਰ ਨਾਲ ਫੇਸਬੁੱਕ 'ਤੇ ਪਿਆਰ ਹੋ ਗਿਆ ਸੀ ਅਤੇ ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਵੀ ਕਰ ਲਿਆ। ਉਹ ਆਪਣੀ ਪ੍ਰੇਮਿਕਾ ਨਵਜੋਤ ਦੀ ਹਰ ਮੰਗ ਪੂਰੀ ਕਰਦਾ ਸੀ ਇਸ ਅੰਨੇ ਪਿਆਰ ਆ ਕੇ ਉਸਨੇ ਉਸਨੂੰ ਛੇ ਲੱਖ ਤੋਂ ਵੱਧ ਦੀ ਰਕਮ ਵੀ ਦਿੱਤੀ ਹੈ। ਦੱਸ ਦਈਏ ਕਿ ਨਵਜੋਤ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਉਸ ਨੇ ਪੈਸੇ ਵਾਪਸ ਕਰਨ ਲਈ ਦਬਾਅ ਪਾਇਆ ਤਾਂ ਨਵਜੋਤ ਨੇ ਉਸ ਨੂੰ ਆਪਣੇ ਪਿੰਡ ਘੋਲੀਆਂ ਕਲਾਂ ਬੁਲਾ ਲਿਆ ਅਤੇ ਉਸਨੇ ਆਪਣੇ ਸਾਥੀਆਂ ਨੂੰ ਬੁਲਾਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ ਅਤੇ ਨਾਲ ਹੀ ਉਸਦੀ ਜੇਬ ਚੋਂ 41 ਹਜ਼ਾਰ ਰੁਪਏ ਅਤੇ ਮੋਬਾਇਲ ਵੀ ਖੋਹ ਲਿਆ। ਜ਼ਖਮੀ ਪ੍ਰੇਮੀ ਨੂੰ ਮਥੁਰਾਦਾਸ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਬਿਆਨਾਂ ਦੇ ਆਧਾਰ ’ਤੇ ਪ੍ਰੇਮਿਕਾ ਨਵਜੋਤ ਕੌਰ ਅਤੇ 10 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।