ਬੀਬੀਐਨ ਨੈਟਵਰਕ ਪੰਜਾਬ, ਮੋਹਾਲੀ ਬਿਊਰੋ, 4 ਅਗਸਤ
ਸਰਕਾਰੀ ਸਕੂਲਾਂ 'ਚ ਪ੍ਰੀ-ਪੇਡ ਮੀਟਰ ਲਗਵਾਉਣ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਹਰੇਕ ਮੀਟਰ 'ਚ 1000 ਰੁਪਏ ਦੀ ਰਿਚਾਰਜ ਰਾਸ਼ੀ ਬਕਾਇਆ ਰਹੇਗੀ ਜਿਸ ਦਾ ਰਿਚਾਰਜ ਪੀਐੱਸਪੀਸੀਐੱਲ ਦੀ ਵੈੱਬਸਾਈਟ ਤੋਂ ਵੱਖ-ਵੱਖ ਪੇਮੈਂਟ ਗੇਟਵੇ ਰਾਹੀਂ ਕੀਤਾ ਜਾ ਸਕੇਗਾ। ਇਹ ਹੁਕਮ ਪੰਜਾਬ ਸਟੇਟ ਪਾਵਰਕ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਾਰੀ ਨਿਰਦੇਸ਼ਾਂ ਦੀ ਰੋਸ਼ਨੀ 'ਚ ਜਾਰੀ ਹੋਏ ਹਨ ਅਤੇ ਇਨ੍ਹਾਂ ਮੀਟਰਾਂ ਦਾ ਲੀਡਰ 45KVA ਤਕ ਹੋ ਸਕੇਗਾ। ਇਸ ਬਾਰੇ ਡਾਇਰੈਕਟਰ ਸਿੱਖਿਆ ਵਿਭਾਗ ਨੇ ਸਾਰੇ ਸਕੂਲ ਮੁਖੀਆਂ ਨੂੰ ਪ੍ਰੀਪੇਡ ਸਮਾਰਟ ਮੀਟਰ ਲਗਵਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਪੀਐੱਸਪੀਸੀਐੱਲ ਨੇ ਕਈ ਵਾਰ ਸਕੂਲ ਸਿੱਖਿਆ ਵਿਭਾਗ ਨੂੰ ਸਕੂਲਾਂ ਦੇ ਲੱਖਾਂ ਰੁਪਏ ਬਕਾਇਆ ਬਿੱਲਾਂ ਬਾਰੇ ਪੱਤਰ ਜਾਰੀ ਕੀਤੇ ਸਨ। ਇਸ ਕਰਕੇ ਹੁਣ ਬਿਜਲੀ ਕਾਰਪੋਰੇਸ਼ਨ ਨੇ ਬਿੱਲ ਭਰਨ ਅਤੇ ਬਕਾਇਆ ਰਾਸ਼ੀ ਰਹਿਣ ਦਾ ਸਾਰਾ ਝੰਜਟ ਹੀ ਖ਼ਤਮ ਕਰ ਦਿੱਤਾ ਹੈ।