ਬੀਬੀਐਨ ਨੈੱਟਵਰਕ ਪੰਜਾਬ ਬਰਨਾਲਾ ਬਿਊਰੋ ਬਰਨਾਲਾ,5 ਅਗਸਤ
ਜਿਲਾ ਬਰਨਾਲਾ ਦੇ ਸਰਕਾਰੀ ਹਾਈ ਸਕੂਲ ਜੁਮਲਾ ਮਾਲਕਨ ਵਿਖੇ ਸਹਿਰ ਦੀਆ ਪ੍ਸਿੱਧ ਸੰਸਥਾਵਾ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ (ਰਜਿ)ਬਰਨਾਲਾ ਅਤੇ ਡਾ ਬੀ ਆਰ ਅੰਬੇਡਕਰ ਹਿਊਮਨ ਰਾਇਟਸ ਐਡ ਵੈਲਫੇਅਰ ਫਾਊਡੇਸਨ (ਰਜਿ) ਪੰਜਾਬ ਵਲੋ ਸਕੂਲ ਦੇ 20 ਜਰੂਰਤਮੰਦ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਗਈਆਂ।ਇਹ ਉਪਰਾਲਾ ਸ੍ਰੀ ਮਤੀ ਸੋਨੀਆ ਮੁੱਖ ਅਧਿਆਪਕਾ ਜੀ ਨੇ ਕਰਮਜੀਤ ਸਿੰਘ ਹਰੀਗੜ੍ਹ ਪ੍ਰਧਾਨ ਗਰੀਬ ਸਮਾਜ ਸੇਵਾ ਸਿਖਿਆ ਅਤੇ ਸੰਘਰਸ਼ ਸੰਮਤੀ ਸੰਗਰੂਰ, ਜਗਤਾਰ ਸਿੰਘ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਰਜਿ ਜਿਲ੍ਹਾ ਬਰਨਾਲਾ ਅਤੇ ਜਰਨੈਲ ਸਿੰਘ ਜੱਸੀ ਮੀਤ ਪ੍ਰਧਾਨ ਡਾ ਬੀ ਆਰ ਅੰਬੇਡਕਰ ਹਿਊਮਨ ਰਾਈਟਸ ਐੰਡ ਵੈੱਲਫੇਅਰ ਫਾਉਂਡੇਸ਼ਨ ਰਜਿ ਪੰਜਾਬ ਦੇ ਸਹਿਯੋਗ ਨਾਲ 20 ਜਰੂਰਤਮੰਦ ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ ਦਿੱਤੀਆਂ ਗਈਆਂ। ਟਰੱਸਟ ਦੇ ਸਕੱਤਰ ਅਵਤਾਰ ਸਿੰਘ ਢਿੱਲੋਂ ਨੋ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਵਰਦੀਆਂ ਦੇ ਨਾਲ-ਨਾਲ ਵਾਤਾਵਰਣ ਦੀ ਸ਼ੁੱਧਤਾ ਲਈ ਸਕੂਲ ਵਿਚ ਛਾਂਦਾਰ ਬੂਟੇ ਵੀ ਲਗਾਏ ਗਏ। ਇਸ ਮੋਕੇ ਸਕੂਲ ਦੇ ਅਧਿਆਪਕ ਸ੍ਰੀ ਮਤੀ ਭਾਵਨਾ
ਮੋਨਿਕਾ ਰਾਣੀ ,ਅਮਨਜੋਤ ਕੌਰ ,ਜੀਵਨਜੋਤੀ, ਸਿਮਰਨਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਨੂੰ ਸਕੂਲ ਦੀ ਵਰਦੀ ਅਤੀ ਜਰੂਰੀ ਹੈ !ਕਈ ਆਰਥਿਕ ਪੱਖੋਂ ਕਮਜ਼ੋਰ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ ਨਹੀਂ ਦਵਾ ਸਕਦੇ ਕੁਝ ਬੱਚਿਆਂ ਨੂੰ ਸਰਕਾਰ ਵੱਲੋਂ ਵਰਦੀਆਂ ਦੇ ਦਿੱਤੀਆਂ ਜਾਂਦੀਆਂ ਹਨ ! ਅਤੇ ਕੁੱਝ ਜਰੂਰਤਮੰਦ ਜਰਨਲ ਬੱਚਿਆਂ ਨੂੰ ਇਹ ਸਹੂਲਤ ਨਹੀਂ ਮਿਲ ਪਾਉਂਦੀ। ਜੇਕਰ ਪਿੰਡਾਂ ਦੀਆਂ ਸੰਸਥਾਵਾਂ ਉਪਰਾਲਾ ਕਰਨ ਜਰੂਰਤਮੰਦ ਬੱਚਿਆਂ ਦੀ ਸਹਾਇਤਾ ਕਰਕੇ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੀਆਂ ਹਨ! ਤਾਂ ਕਿ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ। ਇਸ ਮੌਕੇ ਪੱਤਰਕਾਰਾ ਕ੍ਰਿਸ਼ਨ ਸਿੰਘ ਸੰਘੇੜਾ ,ਕੈਪਟਨ ਸੋਮ ਨਾਥ ,ਕਰਮਜੀਤ ਸਿੰਘ, ਬਾਬੂ ਸਿੰਘ ਕੁੰਭੜਵਾਲ ,ਹਰਜਿੰਦਰ ਸਿੰਘ ,ਅਮਰੀਕ ਸਿੰਘ, ਤਾਰਾ ਚੰਦ, ਸੂਬੇਦਾਰ ਸਰਬਜੀਤ ਸਿੰਘ ,ਰਵਨੀਤ ਸ਼ਰਮਾ ਅਤੇ ਹੋਰ ਬਹੁਤ ਸਾਰੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।